عَنِ ابْنِ عَبَّاسٍ رَضِيَ اللَّهُ عَنْهُمَا عَنِ النَّبِيِّ صَلَّى اللهُ عَلَيْهِ وَسَلَّمَ قَالَ:
«أَلْحِقُوا الفَرَائِضَ بِأَهْلِهَا، فَمَا بَقِيَ فَلِأَوْلَى رَجُلٍ ذَكَرٍ».
[صحيح] - [متفق عليه] - [صحيح البخاري: 6737]
المزيــد ...
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
“ਵਿਰਾਸਤ ਦੇ ਨਿਧਾਰਤ ਹਿੱਸੇ ਉਨ੍ਹਾਂ ਦੇ ਹੱਕਦਾਰਾਂ ਨੂੰ ਦੇ ਦਿਓ; ਫੇਰ ਜੋ ਕੁੱਝ ਬਾਕੀ ਬਚ ਜਾਵੇ, ਉਹ ਮ੍ਰਿਤਕ ਸਭ ਤੋਂ ਨੇੜਲੇ ਮਰਦ ਸੰਬੰਧੀ (ਰਿਸ਼ਤੇਦਾਰ) ਲਈ ਹੈ।”
[صحيح] - [متفق عليه] - [صحيح البخاري - 6737]
ਨਬੀ ﷺ ਵਿਰਾਸਤ ਵੰਡਣ ਵਾਲਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਰਾਸਤ ਨੂੰ ਉਸ ਦੇ ਹੱਕਦਾਰਾਂ ਵਿੱਚ ਇਨਸਾਫ਼ ਨਾਲ ਅਤੇ ਸ਼ਰੀਅਤ ਅਨੁਸਾਰ ਵੰਡਣ। ਸੋ! ਉਹ ਵਾਰਿਸ ਜਿਨ੍ਹਾਂ ਦੇ ਹਿੱਸੇ ਕੁਰਆਨ ਵਿੱਚ ਦਰਜ (ਨਿਰਧਾਰਤ) ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਿੱਤੇ ਜਾਣ। ਉਹ ਨਿਰਧਾਰਤ ਹਿੱਸੇ ਹਨ: ਦੋ-ਤਿਹਾਈ, ਇੱਕ ਤਿਹਾਈ, ਛੇਵਾਂ ਹਿੱਸਾ, ਅੱਧਾ ਹਿੱਸਾ, ਇੱਕ ਚੌਥਾਈ ਅਤੇ ਅੱਠਵਾਂ ਹਿੱਸਾ। ਫੇਰ ਉਸ ਤੋਂ ਬਾਅਦ ਜੋ ਬਚ ਜਾਵੇ ਉਹ ਮ੍ਰਿਤਕ ਦੇ ਸਭ ਤੋਂ ਨੇੜਲੇ ਮਰਦ ਰਿਸ਼ਤੇਦਾਰਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਅਰਬੀ ਭਾਸ਼ਾ ਵਿੱਚ ‘ਅਸਬਾ’ ਕਿਹਾ ਜਾਂਦਾ ਹੈ।