عَنْ عَبْدِ اللَّهِ بْنِ عَمْرِو بْنِ الْعَاصِ رضي الله عنهما أَنَّ رَسُولَ اللَّهِ صَلَّى اللهُ عَلَيْهِ وَسَلَّمَ كَانَ يَدْعُو بِهَؤُلَاءِ الْكَلِمَاتِ:
«اللَّهُمَّ إِنِّي أَعُوذُ بِكَ مِنْ غَلَبَةِ الدَّيْنِ، وَغَلَبَةِ الْعَدُوِّ، وَشَمَاتَةِ الْأَعْدَاءِ».
[صحيح] - [رواه النسائي وأحمد] - [سنن النسائي: 5475]
المزيــد ...
ਅੱਬਦੁੱਲਾਹ ਬਿਨ ਅਮਰ ਬਿਨ ਆਸ (ਰਜਿ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਹ ਕਲਮੇ (ਦੁਆਵਾਂ) ਨਾਲ ਦੁਆ ਕਰਦੇ ਸਨ:
"ਹੇ ਅੱਲਾਹ! ਮੈਨੂੰ ਕਰਜ਼ੇ ਦੇ ਹਾਵੀ ਹੋ ਜਾਣ ਤੋਂ,ਦੁਸ਼ਮਣ ਦੀ ਜਿੱਤ ਤੋਂ,ਅਤੇ ਦੁਸ਼ਮਨਾਂ ਦੀ ਖੁਸ਼ੀ (ਮੇਰੇ ਦੁੱਖ ਤੇ ਹੱਸਣ) ਤੋਂ ਤੇਰੀ ਪਨਾਹ ਚਾਹੀਦੀ ਹੈ।"
[صحيح] - [رواه النسائي وأحمد] - [سنن النسائي - 5475]
ਨਬੀ ਕਰੀਮ ﷺ ਨੇ ਕੁਝ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੀ:
ਪਹਿਲਾ: "ਹੇ ਅੱਲਾਹ! ਮੈਂ ਤੈਨੂੰ ਹੀ ਆਪਣੀ ਪਨਾਹ ਬਣਾਉਂਦਾ ਹਾਂ, ਹੋਰ ਕਿਸੇ ਨੂੰ ਨਹੀਂ।ਮੈਂ ਕਰਜ਼ ਦੇ ਹਾਵੀ ਹੋ ਜਾਣ, ਉਸ ਦੀ ਤਕਲੀਫ, ਚਿੰਤਾ ਅਤੇ ਘਬਰਾਹਟ ਤੋਂ ਤੇਰੀ ਪਨਾਹ ਮੰਗਦਾ ਹਾਂ,ਅਤੇ ਤੈਥੋਂ ਮਦਦ ਮੰਗਦਾ ਹਾਂ ਕਿ ਤੂੰ ਮੈਨੂੰ ਇਹ ਕਰਜ਼ਾ ਅਦਾ ਕਰਨ ਅਤੇ ਖਤਮ ਕਰਨ ਵਿੱਚ ਅਸਾਨੀ ਬਖ਼ਸ਼।"
ਦੂਜਾ: "ਤੇ ਮੈਂ (ਹੇ ਅੱਲਾਹ!) ਦੁਸ਼ਮਣ ਦੀ ਜਿੱਤ, ਉਸ ਦੇ ਜ਼ੋਰ ਅਤੇ ਉਸ ਦੇ ਹੱਕਮ ਜਮਾਉਣ ਤੋਂ ਵੀ ਤੇਰੀ ਪਨਾਹ ਮੰਗਦਾ ਹਾਂ,ਅਤੇ ਤੈਥੋਂ ਅਰਜ਼ ਕਰਦਾ ਹਾਂ ਕਿ ਤੂੰ ਉਸ ਦੀ ਤਕਲੀਫ਼ ਤੋਂ ਮੈਨੂੰ ਬਚਾਏਂ ਅਤੇ ਮੈਨੂੰ ਉਸ ਉੱਤੇ ਫਤਹ (ਜਿੱਤ) ਅਤਾ ਕਰ।"
ਤੀਜਾ:"ਅਤੇ (ਹੇ ਅੱਲਾਹ!) ਮੈਂ ਦੁਸ਼ਮਨਾਂ ਦੀ ਖੁਸ਼ੀ ਤੋਂ ਵੀ ਤੇਰੀ ਪਨਾਹ ਮੰਗਦਾ ਹਾਂ —
ਉਹ ਖੁਸ਼ੀ ਜੋ ਉਹ ਮੂਸਲਮਾਨਾਂ ਨੂੰ ਆਈ ਕਿਸੇ ਮੁਸੀਬਤ ਜਾਂ ਆਜ਼ਮਾਈਸ਼ 'ਤੇ ਮਨਾਉਂਦੇ ਹਨ।"