1. ਮੁੱਖ ਪੰਨਾ
  2. ਸ਼੍ਰੇਣੀਆਂ
  3. Jurisprudence and Juristic Principles

ਗੱਲ ਜਾਂ ਬਾਤਾਂ “ਕਿਸੇ ਮੁਸਲਮਾਨ ਦਾ ਖੂਨ ਸਿਰਫ਼ ਤਿੰਨ ਹਾਲਤਾਂ ਵਿੱਚ ਜਾਇਜ਼ ਹੈ

عَنِ ابنِ مَسعُودٍ رَضِيَ اللَّهُ عَنْهُ قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا يَحِلُّ دَمُ امْرِئٍ مُسْلِمٍ إِلَّا بِإِحْدَى ثَلَاثٍ: الثَّيِّبُ الزَّانِي، وَالنَّفْسُ بِالنَّفْسِ، وَالتَّارِكُ لِدِينِهِ المُفَارِقُ لِلْجَمَاعَةِ».

ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
“ਕਿਸੇ ਮੁਸਲਮਾਨ ਦਾ ਖੂਨ ਸਿਰਫ਼ ਤਿੰਨ ਹਾਲਤਾਂ ਵਿੱਚ ਜਾਇਜ਼ ਹੈ: ਉਹ ਵਿਵਾਹਿਤ ਬਦਕਾਰ ਹੋਵੇ, ਕਤਲ ਦੇ ਬਦਲੇ ਕਤਲ ਕਰਨ ਦੀ ਨੌਬਤ ਹੋਵੇ ਅਤੇ ਉਹ ਜੋ ਆਪਣੇ ਦੀਨ ਨੂੰ ਛੱਡ ਦੇਵੇ ਤੇ (ਮੁਸਲਮਾਨਾਂ ਦੀ) ਜਮਾਤ ਤੋਂ ਅਲੱਗ ਹੋ ਜਾਵੇ।”

صحيح متفق عليه صحيح مسلم - 1676

ਵਿਆਖਿਆ

ਨਬੀ ﷺ ਨੇ ਫਰਮਾਇਆ ਹੈ ਕਿ ਮੁਸਲਮਾਨ ਦਾ ਖੂਨ ਵਰ੍ਹਾਉਣਾ ਹਰਾਮ ਹੈ। ਇਸ ਦੀ ਇਜਾਜ਼ਤ ਸਿਰਫ ਉਸੇ ਸਮੇਂ ਦਿੱਤੀ ਜਾਂਦੀ ਹੈ ਜਦੋਂ ਉਹ ਨਿਮਨਲਿਖਤ ਤਿੰਨ ਕੰਮਾਂ ਵਿੱਚੋਂ ਕੋਈ ਇੱਕ ਕਰ ਦੇਵੇ: ਪਹਿਲਾ: ਉਸ ਨੇ ਵਿਆਹ ਕਰਨ ਤੋਂ ਬਾਅਦ ਜ਼ਿਨਾ (ਬਦਕਾਰੀ/ਵਿਭਚਾਰੀ) ਕੀਤੀ ਹੋਵੇ। ਉਸ ਨੂੰ ਸੰਗਸਾਰ (ਪੱਥਰਾਂ ਨਾਲ ਸਜ਼ਾ ਦੇ ਕੇ) ਮਾਰਨਾ ਜਾਇਜ਼ ਹੋ ਜਾਂਦਾ ਹੈ। ਦੂਜਾ: ਉਸ ਨੇ ਜੋ ਜਾਣਬੁੱਝ ਕੇ ਤੇ ਬੇਇਨਸਾਫ਼ੀ ਨਾਲ ਕਿਸੇ ਨਿਰਦੋਸ਼ ਵਿਅਕਤੀ ਦਾ ਕਤਲ ਕੀਤਾ ਹੋਵੇ। ਅਜਿਹੇ ਵਿਅਕਤੀ ਨੂੰ ਕੁੱਝ ਸ਼ਰਤਾਂ ਨਾਲ ਕਤਲ ਕਰ ਦਿੱਤਾ ਜਾਵੇਗਾ। ਤੀਜਾ: ਉਹ ਮੁਸਲਮਾਨਾਂ ਦੀ ਜਮਾਤ ਤੋਂ ਬਾਹਰ ਨਿੱਕਲ ਗਿਆ ਹੋਵੇ। ਭਾਵੇਂ ਉਹ ਪੂਰੇ ਤਰੀਕੇ ਨਾਲ ਇਸਲਾਮ ਧਰਮ ਨੂੰ ਤਰਕ ਕਰ ਕੇ ਮੁਰਤਦ (ਅਧਰਮੀ) ਹੋ ਜਾਵੇ ਜਾਂ ਮੁਰਤਦ ਨਾ ਹੋਵੇ, ਲੇਕਿਨ ਇਸਲਾਮ ਦੇ ਕੁੱਝ ਭਾਗਾਂ ਨੂੰ ਛੱਡ ਕੇ ਮੁਸਲਮਾਨਾਂ ਦੀ ਜਮਾਤ ਤੋ ਵੱਖ ਹੋ ਜਾਵੇ — ਜਿਵੇਂ ਬਗਾਵਤ ਕਰ ਕੇ, ਰਸਤੇ ਵਿੱਚ ਲੁੱਟ-ਮਾਰ ਕਰ ਕੇ ਅਤੇ ਮੁਸਲਮਾਨਾਂ ਨਾਲ ਜੰਗ ਕਰ ਕੇ ਜੋ ਕਿ ਖਵਾਰਿਜ ਆਦਿ ਲੋਕ ਕਰਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਇਨ੍ਹਾਂ ਤਿੰਨ ਕੰਮਾਂ ਨੂੰ ਕਰਨਾ ਹਰਾਮ ਹੈ। ਜੋ ਕੋਈ ਵੀ ਇਨ੍ਹਾਂ ਵਿੱਚੋਂ ਕੋਈ ਇੱਕ ਕੰਮ ਕਰਦਾ ਹੈ, ਉਹ ਮੌਤ ਦੀ ਸਜ਼ਾ ਹੱਕਦਾਰ ਬਣ ਜਾਂਦਾ ਹੈ। ਮੌਤ ਦੀ ਸਜ਼ਾ ਦਾ ਹੱਕਦਾਰ ਜਾਂ ਤਾਂ ਕ਼ੁਫ਼ਰ ਦੇ ਕਾਰਨ ਬਣਦਾ ਹੈ ਭਾਵ ਇਸਲਾਮ ਨੂੰ ਤਰਕ ਕਰਨ ਨਾਲ ਜਾਂ ਫਿਰ ਸ਼ਰੀਅਤੀ ਸਜ਼ਾ ਦੇ ਤੌਰ 'ਤੇ ਜਿਵੇਂ ਸ਼ਾਦੀ-ਸ਼ੁਦਾ ਜ਼ਿਨਾ ਕਰਨ ਵਾਲਾ ਅਤੇ ਜਾਣ-ਬੁੱਝ ਕੇ ਕਿਸੇ ਨੂੰ ਕਤਲ ਕਰਨ ਵਾਲਾ।
  2. ਆਪਣੀ ਇੱਜ਼ਤ ਅਤੇ ਸ਼ਰਮ ਦੀ ਸੁਰੱਖਿਆ ਕਰਨਾ ਅਤੇ ਆਪਣੇ ਚਰਿੱਤਰ ਨੂੰ ਬੇਦਾਗ ਰੱਖਣਾ ਜ਼ਰੂਰੀ ਹੈ।
  3. ਮੁਸਲਮਾਨ ਦੀ ਇੱਜ਼ਤ ਕਰਨਾ ਅਤੇ ਇਹ ਮੰਨਣਾ ਕਿ ਉਸਦਾ ਖੂਨ (ਜਾਨ) ਪਵਿੱਤਰ ਤੇ ਸੁਰੱਖਿਅਤ ਹੈ, ਲਾਜ਼ਮੀ ਹੈ।
  4. ਮੁਸਲਮਾਨਾਂ ਦੀ ਜਮਾਤ ਨਾਲ ਜੁੜੇ ਰਹਿਣ ਅਤੇ ਉਸ ਤੋਂ ਵੱਖ ਨਾ ਹੋਣ ਦੀ ਪ੍ਰੇਰਨਾ।
  5. ਨਬੀ ﷺ ਦਾ ਸਿੱਖਿਆ ਦੇਣ ਦਾ ਇੱਕ ਸੋਹਣਾ ਤਰੀਕਾ ਕਿ ਕਈ ਵਾਰੀ ਆਪ ﷺ ਆਪਣੀ ਗੱਲ ਨੂੰ ਵੰਡ ਕੇ ਦੱਸਦੇ ਸੀ। ਕਿਉਂਕਿ ਇੱਕ ਤਾਂ ਵੰਡਣ ਨਾਲ ਮਸਲੇ ਸਿਮਟ ਜਾਂਦੇ ਹਨ ਅਤੇ ਦੂਜਾ ਯਾਦ ਰੱਖਣਾ ਵੀ ਆਸਾਨ ਹੋ ਜਾਂਦਾ ਹੈ।
  6. ਅੱਲਾਹ ਨੇ ਸ਼ਰੀਅਤ ਵਿੱਚ ਸਜ਼ਾਵਾਂ ਨੂੰ ਇਸ ਲਈ ਰੱਖਿਆ ਹੈ ਤਾਂ ਜੋ ਜੁਰਮਾਂ ਨੂੰ ਰੋਕਿਆ ਜਾਵੇ, ਸਮਾਜ ਦੀ ਸੁਰੱਖਿਅਤ ਕੀਤਾ ਜਾਵੇ ਅਤੇ ਉਸਨੂੰ ਅਪਰਾਧਾਂ ਤੋਂ ਮੁਕਤ ਕੀਤਾ ਜਾਵੇ।
  7. ਇਨ੍ਹਾਂ ਸਜ਼ਾਵਾਂ ਨੂੰ ਲਾਗੂ ਕਰਨਾ ਸਿਰਫ਼ ਸ਼ਾਸਕ/ਹੁਕਮਰਾਨ ਦਾ ਕੰਮ ਹੈ।
  8. ਕਤਲ ਕਰਨ ਦੇ ਉਪਰੋਕਤ ਤਿੰਨ ਕਾਰਨਾਂ ਤੋਂ ਇਲਾਵਾ ਵੀ ਹੋਰ ਕਾਰਨ ਹਨ।ਹਾਲਾਂਕਿ, ਉਹ ਇਨ੍ਹਾਂ ਤਿੰਨ ਕਾਰਨਾਂ ਦੇ ਦਾਇਰੇ ਤੋਂ ਬਾਹਰ ਨਹੀਂ ਹੁੰਦੇ। ਇਬਨ ਅਰਬੀ ਮਾਲਕੀ ਕਹਿੰਦੇ ਹਨ: ਬਾਕੀ ਕਾਰਨ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਤਿੰਨ ਕਾਰਨਾਂ ਤੋਂ ਬਾਹਰ ਨਹੀਂ ਹਨ। ਕਿਉਂਕਿ ਜੋ ਵਿਅਕਤੀ ਜਾਦੂ ਕਰਦਾ ਹੈ ਅਤੇ ਅੱਲਾਹ ਦੇ ਨਬੀ ﷺ ਨੂੰ ਗਾਲਾਂ ਕੱਢਦਾ ਹੈ, ਉਹ ਆਪਣੇ ਦੀਨ ਨੂੰ ਛੱਡਣ ਵਾਲਿਆਂ ਦੀ ਸ਼੍ਰੇਣੀ (ਵਰਗ) ਵਿੱਚ ਆਉਂਦਾ ਹੈ।

ਅਨੁਵਾਦ ਦਿਖਾਓਣਾ

50 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
FR Français الفرنسية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
PS پښتو بشتو
SQ Shqip الألبانية
NL Nederlands الهولندية
GU ગુજરાતી الغوجاراتية
NE नेपाली النيبالية
YO Yorùbá اليوروبا
PRS دری الدرية
SR Српски الصربية
TG тоҷикӣ الطاجيكية
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
FF Fulfulde الفولانية
KN ಕನ್ನಡ الكانادا
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
MR मराठी الماراثية
DA Dansk الدنماركية
KMR Kurmancî الكرمنجية