عَنْ أَبِي ثَعْلَبَةَ الخُشَنِيِّ جُرْثُومِ بن نَاشِرٍ رَضِيَ اللَّهُ عَنْهُ عَنْ رَسُولِ اللَّهِ صَلَّى اللَّهُ عَلَيْهِ وَسَلَّمَ قَال:
«إِنَّ اللَّهَ فَرَضَ فَرَائِضَ فَلَا تُضَيِّعُوهَا، وَحَدَّ حُدُودًا فَلَا تَعْتَدُوهَا، وَحَرَّمَ أَشْيَاءَ فَلَا تَنْتَهِكُوهَا، وَسَكَتَ عَنْ أَشْيَاءَ رَحْمَةً لَكُمْ غَيْرَ نِسْيَانٍ فَلَا تَبْحَثُوا عَنْهَا».
[قال النووي: حديث حسن] - [رواه الدارقطني في سننه، وغيره] - [الأربعون النووية: 30]
المزيــد ...
ਅਬੁ-ਸਾਲਬਾ ਖੁਸ਼ਨੀ ਜੁਰਸੂਮ ਬਿਨ ਨਾਸ਼ਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਅੱਲਾਹ ਤਆਲਾ ਨੇ ਕੁੱਝ ਚੀਜ਼ਾਂ ਫਰਜ਼ ਕੀਤੀਆਂ ਹਨ, ਉਨ੍ਹਾਂ ਨੂੰ ਖਰਾਬ ਨਾ ਕਰੋ; ਕੁੱਝ ਹੱਦਾਂ ਰੱਖੀਆਂ ਹਨ, ਉਨ੍ਹਾਂ ਤੋਂ ਅੱਗੇ ਨਾ ਵਧੋ; ਕੁੱਝ ਚੀਜ਼ਾਂ ਹਰਾਮ ਕੀਤੀਆਂ ਹਨ, ਉਨ੍ਹਾਂ ਦੇ ਕੋਲ ਨਾ ਜਾਵੋ; ਅਤੇ ਕੁੱਝ ਚੀਜ਼ਾਂ 'ਤੇ ਚੁੱਪੀ ਰੱਖੀ ਹੈ, ਤੁਹਾਡੇ ਉੱਤੇ ਰਹਿਮ ਕਰਦੇ ਹੋਏ ਨਾ ਕਿ ਭੁੱਲ-ਚੁੱਕ ਵਿੱਚ— ਸੋ ਉਨ੍ਹਾਂ ਦੀ ਭਾਲ ਨਾ ਕਰੋ।"
[قال النووي: حديث حسن] - [رواه الدارقطني في سننه وغيره] - [الأربعون النووية - 30]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਨੇ ਕੁੱਝ ਚੀਜ਼ਾਂ ਵਾਜਿਬ ਤੇ ਫਰਜ਼ ਕੀਤੀਆਂ ਹਨ। ਸੋ ਉਨ੍ਹਾਂ ਦੀ ਪਾਬੰਦੀ ਕਰੋ ਤੇ ਉਨ੍ਹਾਂ ਨੂੰ ਛੱਡਣ ਜਾਂ ਉਨ੍ਹਾਂ ਪ੍ਰਤੀ ਸੁਸਤੀ ਕਰਨ ਤੋਂ ਬਚੋ। ਉਸ ਨੇ ਆਪਣੀਆਂ ਨਾਪਸੰਦ ਚੀਜ਼ਾਂ ਤੋਂ ਰੋਕਣ ਲਈ ਕੁੱਝ ਹੱਦ ਨਿਰਧਾਰਤ ਕੀਤੀਆਂ ਹਨ, ਸੋ ਉਨ੍ਹਾਂ ਸ਼ਰੀਅਤੀ ਹੱਦਾਂ ਵਿੱਚ ਕੋਈ ਵਾਧਾ ਨਾ ਕਰੋ। ਉਸ ਨੇ ਕੁੱਝ ਚੀਜ਼ਾਂ ਹਰਾਮ ਕੀਤੀਆਂ ਹਨ, ਸੋ ਤੁਸੀਂ ਉਨ੍ਹਾਂ ਵਿੱਚ ਲੀਨ ਹੋਣ ਅਤੇ ਉਨ੍ਹਾਂ ਦੇ ਕੋਲ ਜਾਣ ਤੋਂ ਬਚੋ। ਇਨ੍ਹਾਂ ਤੋਂ ਇਲਾਵਾ ਬਾਕੀ ਚੀਜ਼ਾਂ ਨੂੰ ਉਸਨੇ ਆਪਣੇ ਬੰਦਿਆਂ 'ਤੇ ਰਹਿਮ (ਮਿਹਰ) ਕਰਦੇ ਹੋਏ ਉਂਜ ਹੀ ਛੱਡ ਦਿੱਤਾ ਹੈ ਅਤੇ ਉਨ੍ਹਾਂ ਪ੍ਰਤੀ ਖਾਮੋਸ਼ੀ ਅਪਣਾਈ ਹੈ, ਇਹ ਚੀਜ਼ਾਂ ਆਪਣੇ ਮੂਲ ਰੂਪ ਵਿੱਚ ਜਾਇਜ਼ ਹਨ ਅਤੇ ਜਾਇਜ਼ ਹੀ ਰਹਿਣਗੀਆਂ; ਸੋ ਇਨ੍ਹਾਂ ਬਾਰੇ ਆਪਣਾ ਸਿਰ (ਦਿਮਾਗ) ਨਾ ਖਪਾਓ।