عَنْ عَبْدِ اللهِ بْنِ عَمْرٍو رَضيَ اللهُ عنهما قَالَ:
رَجَعْنَا مَعَ رَسُولِ اللهِ صَلَّى اللهُ عَلَيْهِ وَسَلَّمَ مِنْ مَكَّةَ إِلَى الْمَدِينَةِ حَتَّى إِذَا كُنَّا بِمَاءٍ بِالطَّرِيقِ تَعَجَّلَ قَوْمٌ عِنْدَ الْعَصْرِ، فَتَوَضَّؤُوا وَهُمْ عِجَالٌ، فَانْتَهَيْنَا إِلَيْهِمْ وَأَعْقَابُهُمْ تَلُوحُ لَمْ يَمَسَّهَا الْمَاءُ فَقَالَ رَسُولُ اللهِ صَلَّى اللهُ عَلَيْهِ وَسَلَّمَ: «وَيْلٌ لِلْأَعْقَابِ مِنَ النَّارِ أَسْبِغُوا الْوُضُوءَ».

[صحيح] - [متفق عليه] - [صحيح مسلم: 241]
المزيــد ...

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਮੱਕਾ ਤੋਂ ਮਦੀਨਾ ਵਾਪਸ ਆ ਰਹੇ ਸੀ। ਰਸਤੇ ਵਿੱਚ ਜਦੋਂ ਅਸੀਂ ਇੱਕ ਚਸ਼ਮੇ 'ਤੇ ਪਹੁੰਚੇ, ਤਾਂ ਅਸਰ ਦੀ ਨਮਾਜ਼ ਦੇ ਸਮੇਂ ਕੁੱਝ ਲੋਕਾਂ ਨੇ ਬਹੁਤ ਜਲਦਬਾਜ਼ੀ ਦਿਖਾਈ ਅਤੇ ਕਾਹਲੀ ਵਿੱਚ ਵੁਜ਼ੂ ਕੀਤਾ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਵੇਖਿਆ, ਉਨ੍ਹਾਂ ਦੀਆਂ ਅੱਡੀਆਂ ਚਮਕ ਰਹੀਆਂ ਸਨ, ਉਨ੍ਹਾਂ 'ਤੇ ਪਾਣੀ ਨਹੀਂ ਲੱਗਿਆ ਸੀ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਡੀਆਂ ਲਈ ਅੱਗ ਦਾ ਅਜ਼ਾਬ ਹੈ। ਚੰਗੀ ਤਰ੍ਹਾਂ ਵੁਜ਼ੂ ਕਰਿਆ ਕਰੋ।"

[صحيح] - [متفق عليه] - [صحيح مسلم - 241]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਮੱਕਾ ਤੋਂ ਮਦੀਨਾ ਦਾ ਸਫ਼ਰ ਕੀਤਾ ਅਤੇ ਆਪ ﷺ ਦੇ ਨਾਲ ਉਨ੍ਹਾਂ ਦੇ ਸਹਾਬੀ ਵੀ ਮੌਜੂਦ ਸਨ। ਰਸਤੇ ਵਿੱਚ ਪਾਣੀ ਮਿਲਿਆ, ਤਾਂ ਕੁੱਝ ਸਹਾਬੀਆਂ ਨੇ ਅਸਰ ਦੀ ਨਮਾਜ਼ ਲਈ ਜਲਦੀ ਵਿੱਚ ਇੰਜ ਵੁਜ਼ੂ ਕੀਤਾ ਕਿ ਸਾਫ ਦਿੱਖ ਰਿਹਾ ਸੀ ਕਿ ਉਨ੍ਹਾਂ ਦੀ ਅੱਡੀਆਂ ਸੁੱਕੀਆਂ ਹਨ ਤੇ ਉਨ੍ਹਾਂ ਤੱਕ ਪਾਣੀ ਨਹੀਂ ਪਹੁੰਚਿਆ। ਇਹ ਦੇਖ ਕੇ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਉਨ੍ਹਾਂ ਲੋਕਾਂ ਲਈ ਅੱਗ ਦਾ ਅਜ਼ਾਬ (ਸਜ਼ਾ) ਹੈ, ਜੋ ਵੁਜ਼ੂ ਕਰਨ ਵੇਲੇ ਅੱਡੀਆਂ ਨੂੰ ਧੋਣ ਵਿੱਚ ਲਾਪਰਵਾਹੀ ਕਰਦੇ ਹਨ। ਇਸਦੇ ਨਾਲ ਹੀ ਆਪ ﷺ ਨੇ ਉਨ੍ਹਾਂ ਨੂੰ ਮੁਕੰਮਲ (ਪੂਰੀ ਤਰ੍ਹਾਂ) ਵੁਜ਼ੂ ਕਰਨ ਦਾ ਹੁਕਮ ਦਿੱਤਾ।

ਹਦੀਸ ਦੇ ਫਾਇਦੇ ਵਿੱਚੋਂ

  1. ਵੁਜ਼ੂ ਕਰਨ ਵੇਲੇ ਦੋਵੇਂ ਪੈਰਾਂ ਨੂੰ ਧੋਣਾ ਵਾਜਿਬ (ਲਾਜ਼ਮੀ) ਹੈ। ਕਿਉਂਕਿ ਜੇਕਰ ਮਸਾਹ (ਗਿੱਲਾ ਹੱਥ ਫੇਰਨਾ) ਜਾਇਜ਼ ਹੁੰਦਾ, ਤਾਂ ਅੱਡੀ ਨਾ ਧੋਣ 'ਤੇ ਅੱਗ ਦੇ ਅਜ਼ਾਬ (ਸਜ਼ਾ) ਦੀ ਚੇਤਾਵਨੀ ਨਾ ਦਿੱਤੀ ਜਾਂਦੀ।
  2. ਵੁਜ਼ੂ ਦੇ ਅੰਗਾਂ ਨੂੰ ਪੂਰੇ ਤਰੀਕੇ ਨਾਲ ਧੋਣਾ ਵਾਜਿਬ ਹੈ। ਜਿਸਨੇ ਜਾਣ-ਬੁੱਝ ਕੇ ਜਾਂ ਸੁਸਤੀ ਵਿੱਚ ਥੋੜ੍ਹੇ ਜਿਹੇ ਹਿੱਸੇ ਨੂੰ ਵੀ ਧੋਣ ਤੋਂ ਛੱਡ ਦਿੱਤਾ, ਉਸਦੀ ਨਮਾਜ਼ ਸਹੀ ਨਹੀਂ ਹੋਵੇਗੀ।
  3. ਜਾਹਲ (ਅਗਿਆਨੀ) ਵਿਅਕਤੀ ਨੂੰ ਸਿੱਖਿਆ ਦੇਣ ਅਤੇ ਉਸ ਦਾ ਮਾਰਗਦਰਸ਼ਨ ਕਰਨ ਦੀ ਅਹਿਮੀਅਤ (ਮਹੱਤਵ)।
  4. ਆਲਿਮ (ਗਿਆਨੀ) ਵਿਅਕਤੀ ਨੂੰ ਫਰਜ਼ਾਂ ਤੇ ਸੁੰਨਤਾਂ ਦੀ ਅਣਦੇਖੀ ਦਾ ਢੁਕਵੇਂ ਤੇ ਸੁਚੱਜੇ ਢੰਗ ਨਾਲ ਖੰਡਨ ਕਰਨਾ ਚਾਹੀਦਾ ਹੈ।
  5. ਮੁਹੰਮਦ ਇਸਹਾਕ ਦੇਹਲਵੀ (ਰਹਿਮਾਹੁੱਲਾਹ) ਕਹਿੰਦੇ ਹਨ: ਮੁਕੰਮਲ ਅਤੇ ਚੰਗੇ ਤਰੀਕੇ ਨਾਲ ਵੁਜ਼ੂ ਕਰਨ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ: 1.ਫਰਜ਼: ਵੁਜ਼ੂ ਦੇ ਅੰਗਾਂ ਨੂੰ ਇੱਕ-ਇੱਕ ਵਾਰੀ ਚੰਗੀ ਤਰ੍ਹਾਂ ਧੋਣਾ। 2. ਸੁੰਨਤ: ਤਿੰਨ-ਤਿੰਨ ਵਾਰੀ ਧੋਣਾ। 3. ਮੁਸਤਹੱਬ (ਪਸੰਦੀਦਾ): ਤਿੰਨ-ਤਿੰਨ ਵਾਰੀ ਕੁੱਝ ਵਧਾ ਕੇ ਧੋਣਾ।
ਅਨੁਵਾਦ ਦਿਖਾਓਣਾ