عَنِ النَّوَّاسِ بْنِ سِمْعَانَ الْأَنْصَارِيِّ رضي الله عنه قَالَ:
سَأَلْتُ رَسُولَ اللهِ صَلَّى اللهُ عَلَيْهِ وَسَلَّمَ عَنِ الْبِرِّ وَالْإِثْمِ، فَقَالَ: «الْبِرُّ حُسْنُ الْخُلُقِ، وَالْإِثْمُ مَا حَاكَ فِي صَدْرِكَ، وَكَرِهْتَ أَنْ يَطَّلِعَ عَلَيْهِ النَّاسُ».
[صحيح] - [رواه مسلم] - [صحيح مسلم: 2553]
المزيــد ...
ਨੱਵਾਸ ਬਿਨ ਸਿਮਆਨ ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਰਸੂਲੁੱਲਾਹ ﷺ ਤੋਂ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ: “ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।"
[صحيح] - [رواه مسلم] - [صحيح مسلم - 2553]
ਅੱਲਾਹ ਦੇ ਨਬੀ ﷺ ਤੋਂ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ ਗਿਆ, ਤਾਂ ਆਪ ﷺ ਨੇ ਫਰਮਾਇਆ:
ਸਭ ਤੋਂ ਵੱਡੀ ਨੇਕੀ ਚੰਗਾ ਵਿਵਹਾਰ ਹੈ। ਅੱਲਾਹ ਨਾਲ ਚੰਗਾ ਵਿਵਹਾਰ ਇਹ ਹੈ ਕਿ ਉਸਦਾ ਤੱਕਵਾ (ਰੱਬ ਦੇ ਹੁਕਮਾਂ ਦਾ ਪਾਲਣ) ਕੀਤਾ ਜਾਵੇ ਅਤੇ ਮਖਲੂਕਾਂ (ਜੀਵਾਂ) ਨਾਲ ਚੰਗਾ ਵਿਵਹਾਰ ਇਹ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਤਕਲੀਫ਼ ਨੂੰ ਬਰਦਾਸ਼ਤ ਕੀਤਾ ਜਾਵੇ, ਗੁੱਸਾ ਘੱਟ ਕੀਤਾ ਜਾਵੇ, ਹੱਸ ਕੇ ਮਿਲਿਆ ਜਾਵੇ, ਚੰਗੀ ਗੱਲ ਕੀਤੀ ਜਾਵੇ, ਰਿਸ਼ਤੇ-ਨਾਤਿਆਂ ਦਾ ਧਿਆਨ ਰੱਖਿਆ ਜਾਵੇ, ਗੱਲ ਮੰਨੀ ਜਾਵੇ, ਨਰਮੀ ਵਰਤੀ ਜਾਵੇ, ਕਿਰਪਾ ਕੀਤੀ ਜਾਵੇ, ਚੰਗਾ ਸਲੂਕ ਕੀਤਾ ਜਾਵੇ ਅਤੇ ਮਿਲ-ਜੁਲ ਕੇ ਰਿਹਾ ਜਾਵੇ।
ਜਦੋਂ ਕਿ ਗੁਨਾਹ ਅਜਿਹੀ ਮਾੜੀ ਚੀਜ਼ ਹੈ, ਜੋ ਦਿਲ ਵਿੱਚ ਖਟਕੇ, ਉਸ ਤੋਂ ਦਿਲ ਸੰਤੁਸ਼ਟ ਨਾ ਹੋਵੇ, ਵਾਰ-ਵਾਰ ਦਿਲ ਵਿੱਚ ਸ਼ੱਕ ਹੋਵੇ ਕਿ ਕਿਤੇ ਇਹ ਗੁਨਾਹ ਤਾਂ ਨਹੀਂ ਅਤੇ ਤੁਸੀਂ ਉਸ ਨੂੰ ਨੇਕ ਤੇ ਚੰਗੇ ਲੋਕਾਂ ਦੇ ਸਾਹਮਣੇ ਨਾ ਲਿਆਉਣਾ ਚਾਹੋ। ਕਿਉਂਕਿ ਕੁਦਰਤੀ ਤੌਰ 'ਤੇ ਇਨਸਾਨ ਦਾ ਮਨ ਇਹ ਚਾਹੁੰਦਾ ਹੈ ਕਿ ਲੋਕ ਉਸ ਦੀਆਂ ਚੰਗੀਆਂ ਗੱਲਾਂ ਹੀ ਜਾਣਨ। ਇਸ ਲਈ ਜੇਕਰ ਤੁਸੀਂ ਕਿਸੇ ਚੀਜ਼ ਦਾ ਲੋਕਾਂ ਦੀ ਜਾਣਕਾਰੀ ਵਿੱਚ ਆਉਣਾ ਨਾਪਸੰਦ ਕਰਦੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਗੁਨਾਹ ਹੈ ਅਤੇ ਉਸ ਵਿੱਚ ਕੋਈ ਭਲਾਈ ਨਹੀਂ।