عَنْ أَبِي العَبَّاسِ سَهْلِ بْنِ سَعِدٍ السَّاعِدِيِّ رَضِيَ اللَّهُ عَنْهُ قَالَ: جَاءَ رَجُلٌ إِلَى النَّبِيِّ صَلَّى اللَّهُ عَلَيْهِ وَسَلَّمَ، فَقَالَ: يَا رَسُولَ اللَّهِ، دُلَّنِي عَلَى عَمَلٍ إِذَا عَمِلْتُهُ أَحَبَّنِي اللَّهُ وَأَحَبَّنِي النَّاسُ، فَقَالَ:
«ازْهَدْ فِي الدُّنْيَا يُحِبُّكَ اللَّهُ، وَازْهَدْ فِيمَا عِنْدَ النَّاسِ يُحِبُّكَ النَّاسُ».

[قال النووي: حديث حسن] - [رواه ابن ماجه وغيره بأسانيد حسنة] - [الأربعون النووية: 31]
المزيــد ...

ਅਬੁਲ ਅੱਬਾਸ ਸਹਲ ਬਿਨ ਸਾਦ ਸਾਇਦੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਆਦਮੀ ਨਬੀ ﷺ ਕੋਲ ਆਇਆ ਤੇ ਬੋਲਿਆ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਕਿ ਜਿਸਨੂੰ ਮੈਂ ਕਰਾਂ, ਤਾਂ ਅੱਲਾਹ ਵੀ ਮੈਨੂੰ ਪਿਆਰ ਕਰੇ ਅਤੇ ਲੋਕ ਵੀ ਮੈਨੂੰ ਪਿਆਰ ਕਰਨ। ਤਾਂ ਆਪ ﷺ ਨੇ ਫਰਮਾਇਆ:
"ਦੁਨਿਆ (ਦੇ ਮੋਹ) ਤੋਂ ਬੇਪਰਵਾਹ ਹੋ ਜਾ, ਅੱਲਾਹ ਤੇਰੇ ਨਾਲ ਮੁਹੱਬਤ ਕਰੇਗਾ ਅਤੇ ਲੋਕਾਂ ਕੋਲ ਜੋ ਕੁੱਝ ਹੈ, ਉਸ ਤੋਂ ਬੇਪਰਵਾਹ ਹੋ ਜਾ, ਲੋਕ ਵੀ ਤੇਰੇ ਨਾਲ ਮੁਹੱਬਤ ਕਰਨਗੇ।"

[قال النووي: حديث حسن] - [رواه ابن ماجه وغيره بأسانيد حسنة] - [الأربعون النووية - 31]

ਵਿਆਖਿਆ

ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਨੂੰ ਕਿਹਾ ਕਿ ਆਪ ﷺ ਉਸ ਨੂੰ ਕੋਈ ਅਜਿਹਾ ਅਮਲ ਦੱਸ ਦੇਣ ਕਿ ਜਿਸ ਨਾਲ ਉਸ ਨੂੰ ਅੱਲਾਹ ਅਤੇ ਲੋਕਾਂ ਦਾ ਪਿਆਰ ਮਿਲੇ। ਤਾਂ ਅੱਲਾਹ ਦੇ ਰਸੂਲ ﷺ ਨੇ ਉਸਨੂੰ ਫਰਮਾਇਆ: ਅੱਲਾਹ ਦਾ ਪਿਆਰ ਉਸ ਸਮੇਂ ਮਿਲੇਗਾ, ਜਦੋਂ ਤੂੰ ਦੁਨਿਆ ਦੀਆਂ ਵਾਧੂ ਅਤੇ ਆਖ਼ਰਤ ਵਿੱਚ ਕੰਮ ਨਾ ਆਉਣ ਵਾਲੀਆਂ ਤੇ ਅਜਿਹੀਆਂ ਚੀਜ਼ਾਂ ਨੂੰ ਛੱਡ ਦੇਵੇਂ ਜਿਨ੍ਹਾਂ ਨਾਲ ਦੀਨ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ। ਜਦੋਂ ਕਿ ਲੋਕਾਂ ਦਾ ਪਿਆਰ ਉਸ ਸਮੇਂ ਮਿਲੇਗਾ, ਜਦੋਂ ਤੂੰ ਉਨ੍ਹਾਂ ਕੋਲ ਮੌਜੂਦ ਦੁਨਿਆਵੀ ਚੀਜ਼ਾਂ ਦੀ ਲਾਲਚ ਨਹੀਂ ਕਰੇਂਗਾ। ਕਿਉਂਕਿ ਉਹ ਆਪਣੇ ਕੁਦਰਤੀ ਸੁਭਾਅ ਕਾਰਨ ਆਪਣੀਆਂ ਦੁਨਿਆਵੀ ਚੀਜ਼ਾਂ ਨੂੰ ਪਿਆਰ ਕਰਦੇ ਹਨ। ਸੋ ਜੋ ਕੋਈ ਉਨ੍ਹਾਂ ਦੇ ਸਬੰਧ ਵਿੱਚ ਉਨ੍ਹਾਂ ਨਾਲ ਮੁਕਾਬਲਾ ਕਰਦਾ ਹੈ, ਤਾਂ ਉਹ ਉਸ ਨਾਲ ਨਫ਼ਰਤ ਕਰਦੇ ਹਨ, ਅਤੇ ਜੋ ਕੋਈ ਉਨ੍ਹਾਂ ਲਈ ਉਨ੍ਹਾਂ ਚੀਜ਼ਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਉਸ ਨਾਲ ਪਿਆਰ ਕਰਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਦੁਨਿਆ ਵਿੱਚ ਜ਼ੁਹਦ ਦੀ ਫ਼ਜ਼ੀਲਤ (ਮਹੱਤਤਾ)। ਜ਼ੁਹਦ ਇਹ ਹੈ ਕਿ ਬੰਦਾ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦੇਵੇ ਜੋ ਆਖ਼ਰਤ ਵਿੱਚ ਲਾਭਦਾਇਕ ਨਾ ਹੋਣ।
  2. 'ਜ਼ੁਹਦ' ਦਾ ਦਰਜਾ 'ਵਰਾ' ਤੋਂ ਉੱਚਾ ਹੈ, ਕਿਉਂਕਿ ਵਰਾ ਇਹ ਹੈ ਕਿ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਾਵੇ, ਜਦੋਂ ਕਿ ਜ਼ੁਹਦ ਇਹ ਹੈ ਕਿ ਜੋ ਚੀਜ਼ਾਂ ਆਖ਼ਰਤ ਵਿੱਚ ਫ਼ਾਇਦਾ ਨਾ ਦਿੰਦੀਆਂ ਹੋਣ, ਉਨ੍ਹਾਂ ਨੂੰ ਵੀ ਛੱਡ ਦਿੱਤਾ ਜਾਵੇ।
  3. ਸਿੰਧੀ ਕਹਿੰਦੇ ਹਨ: ਦੁਨਿਆ ਲੋਕਾਂ ਨੂੰ ਪਿਆਰੀ ਹੈ। ਇਸ ਲਈ ਜੋ ਵਿਅਕਤੀ ਉਨ੍ਹਾਂ ਨਾਲ ਇਸ ਵਿੱਚ ਟੱਕਰ ਲੈਂਦਾ ਹੈ, ਉਹ ਉਨ੍ਹਾਂ ਦੀ ਨਜ਼ਰ ਵਿੱਚ ਘਿਨਾਉਣਾ ਬਣ ਜਾਂਦਾ ਹੈ ਅਤੇ ਜੋ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਵਿੱਚ ਰੁਝਿਆਂ ਛੱਡ ਦਿੰਦਾ ਹੈ, ਉਹ ਆਪਣੀ ਬੇਪਰਵਾਹੀ ਤੇ ਤਿਆਗ ਦੇ ਕਾਰਨ ਉਨ੍ਹਾਂ ਦੇ ਦਿਲਾਂ ਵਿੱਚ ਪਿਆਰਾ ਬਣ ਜਾਂਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (57)
ਹੋਰ