عَنْ أَبِي هُرَيْرَةَ رضي الله عنه عَنِ النَّبِيِّ صلى الله عليه وسلم قَالَ:
«دَعُونِي مَا تَرَكْتُكُمْ، إِنَّمَا هَلَكَ مَنْ كَانَ قَبْلَكُمْ بِسُؤَالِهِمْ وَاخْتِلَافِهِمْ عَلَى أَنْبِيَائِهِمْ، فَإِذَا نَهَيْتُكُمْ عَنْ شَيْءٍ فَاجْتَنِبُوهُ، وَإِذَا أَمَرْتُكُمْ بِأَمْرٍ فَأْتُوا مِنْهُ مَا اسْتَطَعْتُمْ».
[صحيح] - [متفق عليه] - [صحيح البخاري: 7288]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਨੇ ਨਬੀ ﷺ ਤੋਂ ਰਵਾਇਤ ਕੀਤੀ ਹੈ ਕਿ ਉਨ੍ਹਾਂ ਨੇ ਫਰਮਾਇਆ:
"ਮੇਰੇ ਨੂੰ ਛੱਡ ਦਿਓ ਜਦ ਤੱਕ ਮੈਂ ਤੁਹਾਨੂੰ (ਕੋਈ ਹुकਮ ਦੇ ਕੇ) ਨਾਂ ਰੋਕਾਂ। ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਦੀ ਹਲਾਕਤ (ਤਬਾਹੀ) ਉਨ੍ਹਾਂ ਦੇ ਬੇਕਾਰ ਸਵਾਲਾਂ ਅਤੇ ਆਪਣੇ ਨਬੀਆਂ ਨਾਲ ਝਗੜਿਆਂ ਕਰਕੇ ਹੋਈ। ਜੇ ਮੈਂ ਤੁਹਾਨੂੰ ਕਿਸੇ ਚੀਜ਼ ਤੋਂ ਰੋਕਾਂ ਤਾਂ ਉਸ ਤੋਂ ਬਚੋ, ਅਤੇ ਜਦ ਮੈਂ ਤੁਹਾਨੂੰ ਕਿਸੇ ਕੰਮ ਦਾ ਹੁਕਮ ਦਿਆਂ ਤਾਂ ਜਿੰਨਾ ਤੁਹਾਡੇ ਵੱਸ ਵਿਚ ਹੋਵੇ, ਉਹਨਾਂ ਨੂੰ ਕਰ ਲਓ।"
[صحيح] - [متفق عليه] - [صحيح البخاري - 7288]
ਨਬੀ ਕਰੀਮ ﷺ ਨੇ ਫ਼ਰਮਾਇਆ ਕਿ ਸ਼ਰਈ ਅਹਕਾਮ (ਕਾਨੂੰਨੀ ਹੁਕਮ) ਤਿੰਨ ਕਿਸਮਾਂ ਵਿੱਚ ਵੰਡੇ ਜਾਂਦੇ ਹਨ:
ਪਹਿਲੀ ਕਿਸਮ: ਉਹ ਚੀਜ਼ਾਂ ਜਿਨ੍ਹਾਂ ਬਾਰੇ ਸ਼ਰਈਤ ਚੁੱਪ ਰਹੀ — ਜਿੱਥੇ ਕੋਈ ਜ਼ਾਹਿਰੀ ਹੁਕਮ ਨਹੀਂ ਆਇਆ। ਇਨ੍ਹਾਂ ਮਾਮਲਿਆਂ ਵਿੱਚ ਅਸਲ ਅਸੂਲ ਇਹ ਹੈ ਕਿ ਇਹਨਾਂ ਦੀ ਅਦਾ ਕਰਨੀ ਲਾਜ਼ਮੀ ਨਹੀਂ (ਵਾਜ਼ਬ ਨਹੀਂ)। ਰਸੂਲੁ ਅਕਰਮ ﷺ ਦੇ ਦੌਰ ਵਿਚ, ਉਹਨਾਂ ਚੀਜ਼ਾਂ ਬਾਰੇ ਪੁੱਛਣਾ ਜਿਨ੍ਹਾਂ ਬਾਰੇ ਹਾਲੇ ਕੋਈ ਹਾਦਸਾ ਨਹੀਂ ਵਾਪਰਿਆ, ਉਸ ਤੋਂ ਪਰਹੇਜ਼ ਕਰਨਾ ਵਾਜ਼ਿਬ ਸੀ — ਕਿਉਂਕਿ ਇੰਝ ਹੋ ਸਕਦਾ ਸੀ ਕਿ ਉਸ 'ਤੇ ਕੋਈ ਵਾਜ਼ਬੀ ਜਾਂ ਹਰਾਮੀ ਹੁਕਮ ਨਾਜ਼ਲ ਹੋ ਜਾਵੇ। ਅੱਲਾਹ ਨੇ ਇਨ੍ਹਾਂ ਚੀਜ਼ਾਂ ਬਾਰੇ ਚੁੱਪੀ ਇਖਤਿਆਰ ਕਰਕੇ ਆਪਣੇ ਬੰਦਿਆਂ 'ਤੇ ਰਹਮ ਕੀਤਾ ਹੈ। ਰਸੂਲੇ ਅਕਰਮ ﷺ ਦੇ ਦੌਰ ਵਿਚ, ਉਹਨਾਂ ਚੀਜ਼ਾਂ ਬਾਰੇ ਪੁੱਛਣਾ ਜਿਨ੍ਹਾਂ ਬਾਰੇ ਹਾਲੇ ਕੋਈ ਹਾਦਸਾ ਨਹੀਂ ਵਾਪਰਿਆ, ਉਸ ਤੋਂ ਪਰਹੇਜ਼ ਕਰਨਾ ਵਾਜ਼ਿਬ ਸੀ — ਕਿਉਂਕਿ ਇੰਝ ਹੋ ਸਕਦਾ ਸੀ ਕਿ ਉਸ 'ਤੇ ਕੋਈ ਵਾਜ਼ਬੀ ਜਾਂ ਹਰਾਮੀ ਹੁਕਮ ਨਾਜ਼ਲ ਹੋ ਜਾਵੇ। ਅੱਲਾਹ ਨੇ ਇਨ੍ਹਾਂ ਚੀਜ਼ਾਂ ਬਾਰੇ ਚੁੱਪੀ ਇਖਤਿਆਰ ਕਰਕੇ ਆਪਣੇ ਬੰਦਿਆਂ 'ਤੇ ਰਹਮ ਕੀਤਾ ਹੈ।
ਦੂਜੀ ਕਿਸਮ: ਮਨਾਹੀ (ਨਿਵਾਰਨ ਵਾਲੀਆਂ ਗੱਲਾਂ) ਹਨ — ਇਹ ਉਹ ਕੰਮ ਹਨ ਜਿਨ੍ਹਾਂ ਨੂੰ ਛੱਡਣ 'ਤੇ ਇਨਾਮ ਮਿਲਦਾ ਹੈ, ਤੇ ਜਿਨ੍ਹਾਂ ਨੂੰ ਕਰਣ 'ਤੇ ਸਜ਼ਾ ਮਿਲਦੀ ਹੈ। ਇਸ ਕਰਕੇ, ਇਨ੍ਹਾਂ ਸਾਰੀਆਂ ਮਨਾਹੀਆਂ ਤੋਂ ਬਚਣਾ ਲਾਜ਼ਮੀ ਹੈ।
ਤੀਜੀ ਕਿਸਮ: ਹੁਕਮ ਹਨ — ਇਹ ਉਹ ਕੰਮ ਹਨ ਜਿਨ੍ਹਾਂ ਨੂੰ ਕਰਨ ਵਾਲੇ ਨੂੰ ਇਨਾਮ ਮਿਲਦਾ ਹੈ, ਅਤੇ ਜਿਨ੍ਹਾਂ ਨੂੰ ਛੱਡਣ ਵਾਲੇ ਨੂੰ ਸਜ਼ਾ ਮਿਲਦੀ ਹੈ। ਇਸ ਲਈ, ਇਹਨਾਂ ਨੂੰ ਆਪਣੀ ਸਮਰਥਾ ਦੇ ਅਨੁਸਾਰ ਜਿੰਨਾ ਹੋ ਸਕੇ ਉਤਨਾ ਕਰਨਾ ਲਾਜ਼ਮੀ ਹੈ।