‌عَنْ ‌أَبِي ‌ذَرٍّ، ‌جُنْدُبِ ‌بْنِ ‌جُنَادَةَ، ‌وَأَبِي ‌عَبْدِ ‌الرَّحْمَنِ، ‌مُعَاذِ بْنِ جَبَلٍ رَضِيَ اللَّهُ عَنْهُمَا عَنْ رَسُولِ اللَّهِ صَلَّى اللهُ عَلَيْهِ وَسَلَّمَ قَالَ:
«اتَّقِ اللَّهَ حَيْثُمَا كُنْت، وَأَتْبِعْ السَّيِّئَةَ الْحَسَنَةَ تَمْحُهَا، وَخَالِقْ النَّاسَ بِخُلُقٍ حَسَنٍ».

[قال الترمذي: حديث حسن] - [رواه الترمذي] - [الأربعون النووية: 18]
المزيــد ...

ਅਬੁਜ਼ਰ ਜੁੰਦੁਬ ਬਿਨ ਜੁਨਾਦਾ ਅਤੇ ਅਬੁ-ਅਬਦੁਰ ਰਹਿਮਾਨ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
“ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲੂਕ ਕਰੋ।”

[قال الترمذي: حديث حسن] - [رواه الترمذي] - [الأربعون النووية - 18]

ਵਿਆਖਿਆ

ਇਸ ਹਦੀਸ ਵਿੱਚ ਨਬੀ ﷺ ਤਿੰਨ ਗੱਲਾਂ ਦਾ ਹੁਕਮ ਦਿੰਦੇ ਹਨ: ਪਹਿਲੀ: ਤਕਵਾ (ਅੱਲਾਹ ਦਾ ਡਰ) ਅਪਣਾਓ। ਤਕਵਾ ਅਪਨਾਉਣ ਦਾ ਮਤਲਬ ਹੈ ਫਰਜ਼ ਕੰਮਾਂ ਨੂੰ ਪੂਰਾ ਕਰਨਾ ਅਤੇ ਹਰਾਮ ਕੰਮਾਂ ਤੋਂ ਬਚਣਾ। ਹਰ ਥਾਂ, ਹਰ ਵੇਲੇ ਅਤੇ ਹਰ ਹਾਲਤ ਵਿੱਚ; ਇਕਾਂਤ ਵਿੱਚ ਵੀ ਤੇ ਖੁੱਲ੍ਹੇ ਤੌਰ 'ਤੇ ਵੀ, ਖੁਸ਼ਹਾਲੀ ਵਿੱਚ ਵੀ ਤੇ ਮੁਸੀਬਤ ਵਿੱਚ ਵੀ; ਹਰ ਹਾਲ ਵਿੱਚ ਇਸਦੀ ਪਾਬੰਦੀ ਕਰਨਾ। ਦੂਜੀ: ਜੇਕਰ ਕੋਈ ਬੁਰਾ ਕੰਮ ਹੋ ਜਾਵੇ, ਤਾਂ ਉਸ ਤੋਂ ਬਾਅਦ ਕੋਈ ਚੰਗਾ ਕੰਮ — ਜਿਵੇਂ ਨਮਾਜ਼ ਪੜ੍ਹਨਾ, ਸਦਕਾ ਦੇਣਾ, ਭਲਾਈ ਕਰਨਾ, ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਨਾ ਤੇ ਤੌਬਾ ਕਰਨਾ ਆਦਿ ਕਰ ਲਵੋ। ਕਿਉਂਕਿ ਇਹ ਚੀਜ਼ਾਂ ਗੁਨਾਹ (ਬੁਰਾਈ) ਨੂੰ ਮਿਟਾ ਦਿੰਦੀਆਂ ਹਨ। ਤੀਜੀ: ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਵਿਹਾਰ ਕਰੋ। ਉਦਾਹਰਣ ਲਈ ਉਨ੍ਹਾਂ ਨੂੰ ਮੁਸਕਰਾ ਕੇ ਮਿਲਣਾ, ਨਿਮਰਤਾ ਨਾਲ ਵਰਤਾਓ ਕਰਨਾ, ਭਲਾਈ ਕਰਨਾ ਅਤੇ ਤਕਲੀਫ਼ ਦੇਣ ਤੋਂ ਬਚਣਾ ਆਦਿ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਤਆਲਾ ਦੀ ਆਪਣੇ ਬੰਦਿਆਂ 'ਤੇ ਬਹੁਤ ਵੱਡੀ ਕਿਰਪਾ ਹੈ ਕਿ ਉਹ ਉਨ੍ਹਾਂ 'ਤੇ ਰਹਿਮ, ਮਾਫ਼ੀ ਅਤੇ ਦਇਆ ਕਰਨ ਵਾਲਾ ਹੈ।
  2. ਇਸ ਹਦੀਸ ਵਿੱਚ ਤਿੰਨ ਹੱਕ ਦੱਸੇ ਗਏ ਹਨ: ਅੱਲਾਹ ਦਾ ਹੱਕ ਜੋ ਕਿ ਤਕਵਾ ਅਪਣਾਉਣਾ ਹੈ; ਆਪਣੇ ਆਪ ਦਾ ਹੱਕ ਜੋ ਕਿ ਬੁਰੀਆਂ ਤੋਂ ਬਾਅਦ ਚੰਗੇ ਕੰਮ ਕਰਨਾ ਹੈ; ਅਤੇ ਲੋਕਾਂ ਦਾ ਹੱਕ ਜੋ ਕਿ ਉਨ੍ਹਾਂ ਨਾਲ ਚੰਗੇ ਅਖਲਾਕ ਨਾਲ ਪੇਸ਼ ਆਉਣਾ ਹੈ।
  3. ਇਸ ਹਦੀਸ ਵਿੱਚ ਬੁਰੀਆਂ ਤੋਂ ਬਾਅਦ ਚੰਗੇ ਕੰਮ ਕਰਨ ਦੀ ਨਸੀਹਤ ਦਿੱਤੀ ਗਈ ਹੈ। ਉਂਜ ਚੰਗਾ ਅਖਲਾਕ ਵੀ ਤਕਵਾ ਦੇ ਦਾਇਰੇ ਵਿੱਚ ਆਉਂਦਾ ਹੈ, ਲੇਕਿਨ ਇੱਥੇ ਇਸਨੂੰ ਵੱਖਰੇ ਤੌਰ 'ਤੇ ਇਸ ਲਈ ਬਿਆਨ ਕੀਤਾ ਗਿਆ ਹੈ ਕਿਉਂਕਿ ਉਸਨੂੰ ਬਿਆਨ ਕਰਨਾ ਜ਼ਰੂਰੀ ਸੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (48)
ਹੋਰ