عَنْ أَبِي هُرَيْرَةَ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«أَمَا يَخْشَى أَحَدُكُمْ - أَوْ: لاَ يَخْشَى أَحَدُكُمْ - إِذَا رَفَعَ رَأْسَهُ قَبْلَ الإِمَامِ، أَنْ يَجْعَلَ اللَّهُ رَأْسَهُ رَأْسَ حِمَارٍ، أَوْ يَجْعَلَ اللَّهُ صُورَتَهُ صُورَةَ حِمَارٍ».
[صحيح] - [متفق عليه] - [صحيح البخاري: 691]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਕੀ ਤੁਹਾਡੇ ਵਿੱਚੋਂ ਕੋਈ ਵਿਅਕਤੀ, ਜੋ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕ ਲੈਂਦਾ ਹੈ, ਇਸ ਗੱਲ ਤੋਂ ਨਹੀਂ ਡਰਦਾ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਬਣਾ ਦੇਵੇ ਜਾਂ ਉਸ ਦੀ ਸੂਰਤ ਗਧੇ ਦੀ ਸੂਰਤ ਜਿਹੀ ਬਣਾ ਦੇਵੇ?»
[صحيح] - [متفق عليه] - [صحيح البخاري - 691]
ਅੱਲਾਹ ਦੇ ਨਬੀ ﷺ ਨੇ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕਣ ਵਾਲੇ ਨੂੰ ਇਹ ਸਖਤ ਚੇਤਾਵਨੀ ਦਿੱਤੀ ਹੈ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਨਾ ਬਣਾ ਦੇਵੇ ਜਾਂ ਉਸ ਦੀ ਸੂਰਤ ਨੂੰ ਗਧੇ ਦੀ ਸੂਰਤ ਵਾਂਗ ਨਾ ਬਣਾ ਦੇਵੇ।