عن عمران بن حصين رضي الله عنه قال: كَانَتْ بِي بَوَاسِيرُ، فَسَأَلْتُ النَّبِيَّ صَلَّى اللهُ عَلَيْهِ وَسَلَّمَ عَنِ الصَّلَاةِ، فَقَالَ:
«صَلِّ قَائِمًا، فَإِنْ لَمْ تَسْتَطِعْ فَقَاعِدًا، فَإِنْ لَمْ تَسْتَطِعْ فَعَلَى جَنْبٍ».
[صحيح] - [رواه البخاري] - [صحيح البخاري: 1117]
المزيــد ...
ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਨੂੰ ਬਵਾਸੀਰ ਦੀ ਬਿਮਾਰੀ ਸੀ। ਸੋ ਮੈਂ ਅੱਲਾਹ ਦੇ ਨਬੀ ﷺ ਕੋਲੋਂ ਨਮਾਜ਼ ਪੜ੍ਹਨ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ:
"ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼ ਪੜ੍ਹੋ।"
[صحيح] - [رواه البخاري] - [صحيح البخاري - 1117]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅਸਲ ਇਹ ਹੈ ਕਿ ਨਮਾਜ਼ ਖੜ੍ਹੇ ਹੋ ਕੇ ਪੜ੍ਹੀ ਜਾਵੇ। ਹਾਂ, ਜੇਕਰ ਖੜ੍ਹੇ ਹੋ ਕੇ ਨਮਾਜ਼ ਪੜ੍ਹਨਾ ਸੰਭਵ ਨਾ ਹੋਵੇ, ਤਾਂ ਬੈਠ ਕੇ ਪੜ੍ਹੀ ਜਾਵੇ ਅਤੇ ਜੇਕਰ ਬੈਠ ਕੇ ਪੜ੍ਹਨਾ ਵੀ ਸੰਭਵ ਨਾ ਹੋਵੇ ਤਾਂ ਪਾਸੇ 'ਤੇ ਲੇਟ ਕੇ ਪੜ੍ਹੀ ਜਾਵੇ।