عَنْ أَبِي بُرْدَةَ، عَنْ أَبِيهِ أَبِي مُوسَى الأَشْعَريِّ رَضِيَ اللَّهُ عَنْهُ:
أَنَّ النَّبِيَّ صَلَّى اللَّهُ عَلَيْهِ وَسَلَّمَ بَعَثَهُ إِلَى اليَمَنِ، فَسَأَلَهُ عَنْ أَشْرِبَةٍ تُصْنَعُ بِهَا، فَقَالَ: وَمَا هِيَ؟، قَالَ: «البِتْعُ وَالمِزْرُ»، فَقِيلَ لِأَبِي بُرْدَةَ: مَا البِتْعُ؟ قَالَ: نَبِيذُ العَسَلِ، وَالمِزْرُ: نَبِيذُ الشَّعِيرِ، فَقَالَ: «كُلُّ مُسْكِرٍ حَرَامٌ» خرجه البخاري. وَخَرَّجَهُ مُسْلِمٌ وَلَفْظُهُ: قَالَ: بَعَثَنِي رَسُولُ اَلله أَنَا وَمُعَاذٌ إِلَى اَليَمَنِ، فَقُلْتُ: يَا رَسُولُ اَللَّهِ! إِنَّ شَرَابًا يُصْنَعُ بِأَرْضِنَا يُقَال لَهُ: المِزَرُ مِنَ الشَّعِيرِ، وَشَرَابٌ يُقَالُ لَهُ: البِتْعُ مِنَ العَسَلِ، فَقَالَ: «كُلُّ مُسْكِرٍ حَرَامٌ». وَفِي رِوَايَةٍ لِمُسْلِمٍ: «فَقَالَ: كُلُّ مَا أَسْكَرَ عَنِ الصَّلَاةِ فَهُوَ حَرَامٌ». وَفِي رِوَايَةٍ لَهُ: «وَكَانَ رَسُولُ الله قَدْ أُعْطِيَ جَوَامِعَ الكَلِمِ بِخَوَاتِمِهِ، فَقَالَ: أَنْهَى عَنْ كُلِّ مُسْكِرٍ أَسْكَرَ عَنْ الصَّلَاةِ».

[صحيح] - [رواه البخاري ومسلم] - [الأربعون النووية: 46]
المزيــد ...

ਅਬੁ-ਬੁਰਦਾ ਆਪਣੇ ਪਿਉ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਕਰਦੇ ਹਨ ਕਿ:
ਨਬੀ ﷺ ਨੇ ਉਨ੍ਹਾਂ ਨੂੰ ਯਮਨ ਵੱਲ ਭੇਜਿਆ। ਉਨ੍ਹਾਂ ਨੇ ਆਪ ﷺ ਤੋਂ ਕੁੱਝ ਪੇਯ (ਪੀਣ ਵਾਲੀ ਚੀਜ਼ਾਂ) ਬਾਰੇ ਪੁੱਛਿਆ ਜੋ ਉੱਥੇ ਬਣਾਈਆਂ ਜਾਂਦੀਆਂ ਸਨ। ਤਾਂ ਨਬੀ ﷺ ਨੇ ਪੁੱਛਿਆ: ਉਹ ਕੀ ਹਨ? ਉਨ੍ਹਾਂ ਨੇ ਕਿਹਾ: ਬਿਤਅ ਤੇ ਮਿਜ਼ਰ। (ਬਾਅਦ ਵਿੱਚ) ਅਬੁ-ਬੁਰਦਾ ਨੂੰ ਪੁੱਛਿਆ ਗਿਆ: ਬਿਤਅ ਕੀ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਦ ਤੋਂ ਬਣਨ ਵਾਲੀ ਨਬੀਜ਼ (ਸ਼ਰਾਬ) ਹੈ ਅਤੇ ਮਿਜ਼ਰ ਜੌਂ ਤੋਂ ਬਣਨ ਵਾਲੀ ਨਬੀਜ਼ ਹੈ। ਨਬੀ ﷺ ਨੇ ਫਰਮਾਇਆ: "ਹਰ ਨਸ਼ੀਲੀ ਚੀਜ਼ ਹਰਾਮ ਹੈ।" (ਇਸ ਹਦੀਸ ਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।) ਇਸ ਹਦੀਸ ਨੂੰ ਈਮਾਮ ਮੁਸਲਿਮ ਨੇ ਵੀ ਰਿਵਾਇਤ ਕੀਤਾ ਹੈ। ਸਹੀ ਮੁਸਲਿਮ ਵਿੱਚ ਸ਼ਬਦ ਇਹ ਹਨ: ਉਨ੍ਹਾਂ (ਅਬੁ-ਮੂਸਾ ਅਸ਼ਰੀ ਰ.) ਨੇ ਕਿਹਾ: ਮੈਨੂੰ ਅਤੇ ਮੂਆਜ਼ ਨੂੰ ਰਸੂਲ ﷺ ਨੇ ਯਮਨ ਵੱਲ ਭੇਜਿਆ ਤਾਂ ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਸਾਡੇ ਇਲਾਕੇ ਵਿੱਚ ਜੌਂ ਤੋਂ ਇੱਕ ਸ਼ਰਾਬ ਬਣਦੀ ਹੈ, ਜਿਸਨੂੰ ਮਿਜ਼ਰ ਕਿਹਾ ਜਾਂਦਾ ਹੈ, ਅਤੇ ਸ਼ਹਿਦ ਤੋਂ ਇੱਕ ਸ਼ਰਾਬ ਬਣਦੀ ਹੈ, ਜਿਸ ਨੂੰ "ਬਿਤਅ" ਕਿਹਾ ਜਾਂਦਾ ਹੈ। ਆਪ ﷺ ਨੇ ਜਵਾਬ ਦਿੱਤਾ: "ਹਰ ਨਸ਼ੀਲੀ ਚੀਜ਼ ਹਰਾਮ ਹੈ।" ਮੁਸਲਿਮ ਦੀ ਇੱਕ ਰਿਵਾਇਤ ਵਿੱਚ ਹੈ “ਜੋ ਚੀਜ਼ ਨਸ਼ੇ ਵਿੱਚ ਪਾ ਕੇ ਨਮਾਜ਼ ਤੋਂ ਗਾਫਲ (ਬੇਹੋਸ਼) ਕਰ ਦੇਵੇ, ਉਹ ਹਰਾਮ ਹੈ।” ਮੁਸਲਿਮ ਦੀ ਹੀ ਇੱਕ ਹੋਰ ਰਿਵਾਇਤ ਵਿੱਚ ਹੈ: "ਅੱਲਾਹ ਦੇ ਰਸੂਲ ﷺ ਨੂੰ ਆਪਣੀ ਗੱਲ ਨੂੰ ਸ਼ੁਰੂ ਤੋਂ ਅੰਤ ਤੱਕ ਸੰਖੇਪ ਤੇ ਵਿਆਪਕ ਸ਼ਬਦਾਂ ਵਿੱਚ ਸਪਸ਼ਟ ਕਰਨ ਦੀ ਯੋਗਤਾ ਬਖਸ਼ੀ ਗਈ ਸੀ। ਸੋ ਨਬੀ ﷺ ਨੇ ਫਰਮਾਇਆ: “ਮੈਂ ਹਰ ਉਸ ਨਸ਼ੀਲੀ ਚੀਜ਼ ਦੀ ਵਰਤੋਂ ਤੋਂ ਮਨਾਹ ਕਰਦਾ ਹਾਂ ਜੋ ਨਮਾਜ਼ ਤੋਂ ਗਾਫ਼ਲ (ਬੇਹੋਸ਼) ਕਰ ਦੇਵੇ।”

[صحيح] - [رواه البخاري ومسلم] - [الأربعون النووية - 46]

ਵਿਆਖਿਆ

ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਯਮਨ ਵੱਲ ਭੇਜਿਆ। ਸੋ ਉਨ੍ਹਾਂ ਨੇ ਉੱਥੇ (ਨਬੀ ﷺ ਤੋਂ) ਬਣਾਏ ਜਾਣ ਵਾਲੇ ਕੁੱਝ ਪੇਯ ਪਦਾਰਥਾਂ ਬਾਰੇ ਪੁੱਛਿਆ ਕਿ ਉਹ ਹਲਾਲ ਹਨ ਜਾਂ ਹਰਾਮ ਹਨ; ਤਾਂ ਆਪ ﷺ ਨੇ ਉਨ੍ਹਾਂ ਤੋਂ ਉਹਨਾਂ ਪੇਯਾਂ ਦਾ ਵੇਰਵਾ ਮੰਗਿਆ। ਤਾਂ ਅਬੁ-ਮੂਸਾ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ ਉਨ੍ਹਾਂ ਪੇਯ ਪਦਾਰਥਾਂ ਤੋਂ ਮੁਰਾਦ ਬਿਤਅ: ਜੋ ਸ਼ਹਿਦ ਤੋਂ ਬਣੀ ਹੋਈ ਨਬੀਜ਼ (ਸ਼ਰਾਬ) ਹੈ ਅਤੇ ਮਿਜ਼ਰ: ਜੋ ਜੌਂ ਤੋਂ ਬਣੀ ਨਬੀਜ਼ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ, ਜਿਨ੍ਹਾਂ ਨੂੰ ਆਪਣੀ ਗੱਲ ਸੰਖੇਪ ਤੇ ਵਿਆਪਕ ਸ਼ਬਦਾਂ ਵਿੱਚ ਸਪਸ਼ਟ ਕਰਨ ਦੀ ਯੋਗਤਾ ਬਖਸ਼ੀ ਗਈ ਸੀ, ਫਰਮਾਇਆ: “ਹਰ ਨਸ਼ੀਲੀ ਚੀਜ਼ ਹਰਾਮ ਹੈ।”

ਹਦੀਸ ਦੇ ਫਾਇਦੇ ਵਿੱਚੋਂ

  1. ਨਬੀਜ਼: ਉਹ ਪਾਣੀ ਜਿਸ ਵਿੱਚ ਖਜੂਰ, ਸ਼ਹਿਦ ਜਾਂ ਜੌਂ ਆਦਿ ਨੂੰ ਪਾਇਆ ਜਾਂਦਾ ਹੈ, ਜਿਸ ਦੇ ਨਤੀਜੇ ਵਿੱਚ ਉਸ ਵਿੱਚ ਇਨ੍ਹਾਂ ਚੀਜ਼ਾਂ ਦਾ ਸੁਆਦ ਅਤੇ ਮਿਠਾਸ ਆ ਜਾਂਦਾ ਹੈ। ਕਦੀ-ਕਦੀ ਖਮੀਰ ਹੋ ਕੇ ਇਸ ਵਿੱਚ ਨਸ਼ਾ ਵੀ ਆ ਜਾਂਦਾ ਹੈ।
  2. ਇਹ ਹਦੀਸ ਹਰ ਪ੍ਰਕਾਰ ਦੀ ਨਸ਼ੀਲੀ ਚੀਜ਼ — ਜਿਵੇਂ ਸ਼ਰਾਬ, ਭੰਗ, ਚਰਸ ਆਦਿ ਦੇ ਹਰਾਮ ਹੋਣ ਦੇ ਸਿਲਸਿਲੇ ਵਿੱਚ ਇੱਕ ਮਹੱਤਵਪੂਰਨ ਅਸੂਲ ਦੀ ਹੈਸੀਅਤ ਰੱਖਦੀ ਹੈ।
  3. ਜ਼ਰੂਰੀ ਮਸਲਿਆਂ ਤੇ ਗੱਲਾਂ ਬਾਰੇ ਸਵਾਲ ਪੁੱਛਣ ਦੀ ਅਹਿਮੀਅਤ (ਮਹੱਤਵ)।
  4. ਸਭ ਤੋਂ ਪਹਿਲਾਂ ਸ਼ਰਾਬ ਨਮਾਜ਼ ਪੜ੍ਹਨ ਸਮੇਂ ਹਰਾਮ ਕੀਤੀ ਗਈ ਸੀ, ਜਦੋਂ ਕੁੱਝ ਮੁਹਾਜਿਰਾਂ ਨੇ ਨਮਾਜ਼ ਪੜ੍ਹੀ ਅਤੇ ਕੁਰਆਨ ਪੜ੍ਹਨ ਵਿੱਚ ਗਲਤੀਆਂ ਕਰ ਦਿੱਤੀਆਂ। ਉਸ ਸਮੇਂ ਇਹ ਆਇਤ ਨਾਜ਼ਿਲ ਹੋਈ (ਉੱਤਰੀ) ਸੀ: "ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿੱਚ ਹੋਵੋ ਤਾਂ ਨਮਾਜ਼ ਦੇ ਨੇੜੇ ਵੀ ਨਾ ਜਾਓ ਜਦੋਂ ਤੱਕ ਕਿ ਤੁਸੀਂ ਆਪਣੀ (ਕਹੀ ਹੋਈ) ਗੱਲ ਨੂੰ ਨਾ ਸਮਝੋ (ਨਮਾਜ਼ ਨਾ ਪੜ੍ਹੋ)।" [ਸੂਰਤ ਅਨ-ਨਿਸਾ: 43] ਉਸ ਸਮੇਂ ਅੱਲਾਹ ਦੇ ਰਸੂਲ ﷺ ਦਾ ਐਲਾਨ ਕਰਨ ਵਾਲਾ ਇਹ ਐਲਾਨ ਕਰਦਾ ਸੀ: ਕੋਈ ਨਸ਼ੇ ਦੀ ਹਾਲਤ ਵਿੱਚ ਨਮਾਜ਼ ਦੇ ਨੇੜੇ ਨਾ ਆਵੇ। ਬਾਅਦ ਵਿੱਚ ਅੱਲਾਹ ਤਆਲਾ ਨੇ ਸ਼ਰਾਬ ਨੂੰ ਪੂਰੀ ਤਰ੍ਹਾਂ ਹਰਾਮ ਕਰਾਰ ਦਿੰਦੇ ਹੋਏ ਫਰਮਾਇਆ: "ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਦੇਵ ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ, ਤਾਹੀਓਂ ਤੁਸੀਂ ਸਫ਼ਲ ਹੋਵੋਗੇ। ਸ਼ੈਤਾਨ ਤਾਂ ਇਹ ਚਾਹੁੰਦਾ ਹੈ ਕਿ ਸ਼ਰਾਬ ਤੇ ਜੂਏ ਦੁਆਰਾ ਤੁਹਾਡੇ ਵਿਚਾਲੇ ਵੈਰ–ਵਿਰੋਧ ਪਾ ਦੇਵੇ ਅਤੇ ਅੱਲਾਹ ਦੀ ਯਾਦ ਤੇ ਨਮਾਜ਼ ਤੋਂ ਤੁਹਾਨੂੰ ਪਰਾਂ ਰੱਖੇ। ਕੀ ਤੁਸੀਂ ਇਹਨਾਂ ਸ਼ੈਤਾਨੀ ਕੰਮਾਂ ਤੋਂ ਬਾਜ਼ ਨਹੀਂ ਆਉਗੇ?" [ਸੂਰਤ ਅਲ-ਮਾਇਦਾ: 90-91]
  5. ਅੱਲਾਹ ਤਆਲਾ ਨੇ ਸ਼ਰਾਬ ਨੂੰ ਇਸ ਲਈ ਹਰਾਮ ਕੀਤਾ ਕਿਉਂਕਿ ਇਸ ਵਿੱਚ ਵੱਡੇ-ਵੱਡੇ ਨੁਕਸਾਨ ਅਤੇ ਬੁਰਾਈਆਂ ਸ਼ਾਮਲ ਹਨ।
  6. ਸ਼ਰਾਬ ਦੇ ਹਰਾਮ ਹੋਣ ਦਾ ਕਾਰਨ ਉਸ ਵਿੱਚ ਨਸ਼ੇ ਦੀ ਮੌਜੂਦਗੀ (ਨਸ਼ੀਲਾਪਨ) ਹੈ। ਸੋ ਜੇਕਰ ਨਬੀਜ਼ ਦੇ ਅੰਦਰ ਨਸ਼ੀਲਾਪਨ ਆ ਜਾਵੇ, ਤਾਂ ਉਹ ਹਰਾਮ ਹੈ ਅਤੇ ਜੇ ਇਹ ਨਸ਼ੀਲਾਪਨ ਨਾ ਹੋਵੇ, ਤਾਂ ਉਹ ਹਲਾਲ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (56)