عَنْ أَنَسٍ رَضيَ اللهُ عنه قَالَ:
كَانَتْ عَامَّةُ وَصِيَّةِ رَسُولِ اللهِ صَلَّى اللهُ عَلَيْهِ وَسَلَّمَ حِينَ حَضَرَهُ الْمَوْتُ: «الصَّلَاةَ وَمَا مَلَكَتْ أَيْمَانُكُمْ، الصَّلَاةَ وَمَا مَلَكَتْ أَيْمَانُكُمْ»، حَتَّى جَعَلَ رَسُولُ اللهِ صَلَّى اللهُ عَلَيْهِ وَسَلَّمَ يُغَرْغِرُ بِهَا صَدْرُهُ، وَمَا يَكَادُ يُفِيضُ بِهَا لِسَانُهُ.
[صحيح] - [رواه النسائي في السنن الكبرى وابن ماجه] - [مسند أحمد: 12169]
المزيــد ...
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਰਸੂਲੁੱਲਾਹ ﷺ ਦੀ ਆਖ਼ਰੀ ਵਸੀਅਤ ਜਦੋਂ ਆਪ ਦੀ ਵਫ਼ਾਤ ਆਉਣ ਲੱਗੀ ਤਾਂ ਇਹ ਸੀ: «ਨਮਾਜ਼ ਦੀ ਪਾਬੰਦੀ ਕਰੋ,« ਅਤੇ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਹਨ ਉਨ੍ਹਾਂ ਨਾਲ ਭਲਾਈ ਕਰੋ، ਨਮਾਜ਼ ਦੀ ਪਾਬੰਦੀ ਕਰੋ, ਅਤੇ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਹਨ ਉਨ੍ਹਾਂ ਨਾਲ ਭਲਾਈ ਕਰੋ»।ਇਥੋਂ ਤੱਕ ਕਿ ਰਸੂਲੁੱਲਾਹ ﷺ ਦੀ ਛਾਤੀ ਇਸ ਨਾਲ ਭਰ ਗਈ, ਅਤੇ ਤੁਹਾਡੀ ਜ਼ਬਾਨ ਇਨ੍ਹਾਂ ਹੀ ਬੋਲਾਂ ਨਾਲ ਮੁਸ਼ਕਿਲ ਨਾਲ ਹਿਲ ਰਹੀ ਸੀ।
[صحيح] - [رواه النسائي في السنن الكبرى وابن ماجه] - [مسند أحمد - 12169]
ਨਬੀ ਕਰੀਮ ﷺ ਦੀ ਆਪਣੀ ਉਮਤ ਲਈ ਸਭ ਤੋਂ ਵੱਧ ਵਸੀਅਤ ਜਦੋਂ ਆਪ ਸੱਕਰਾਤੁਲ ਮੌਤ ਵਿੱਚ ਸਨ ਇਹ ਸੀ: ਨਮਾਜ਼ ਨੂੰ ਪੱਕੇ ਤੌਰ ਤੇ ਫੜੇ ਰੱਖੋ, ਉਸ ਦੀ ਹਿਫ਼ਾਜ਼ਤ ਕਰੋ ਅਤੇ ਉਸ ਤੋਂ ਗਾਫ਼ਲ ਨਾ ਹੋਵੋ। ਇਸੇ ਤਰ੍ਹਾਂ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਤੇ ਲੌਂਡੀਆਂ ਹਨ, ਉਨ੍ਹਾਂ ਦੇ ਹੱਕ ਅਦਾ ਕਰੋ ਅਤੇ ਉਨ੍ਹਾਂ ਨਾਲ ਭਲਾਈ ਨਾਲ ਪੇਸ਼ ਆਓ। ਆਪ ਇਸ ਵਸੀਅਤ ਨੂੰ ਬਾਰ-ਬਾਰ ਦੋਹਰਾਉਂਦੇ ਰਹੇ, ਇਥੋਂ ਤੱਕ ਕਿ ਤੁਹਾਡਾ ਗਲਾ ਘੁਟਣ ਲੱਗਾ ਅਤੇ ਤੁਹਾਡੀ ਜ਼ਬਾਨ ਮੁਸ਼ਕਿਲ ਨਾਲ ਹੀ ਇਸ ਨੂੰ ਸਾਫ਼ ਅਦਾ ਕਰ ਰਹੀ ਸੀ।