عَنِ ابْنِ عَبَّاسٍ رَضِيَ اللهُ عَنْهُمَا:
أَنَّ نَاسًا مِنْ أَهْلِ الشِّرْكِ، كَانُوا قَدْ قَتَلُوا وَأَكْثَرُوا، وَزَنَوْا وَأَكْثَرُوا، فَأَتَوْا مُحَمَّدًا صَلَّى اللهُ عَلَيْهِ وَسَلَّمَ فَقَالُوا: إِنَّ الَّذِي تَقُولُ وَتَدْعُو إِلَيْهِ لَحَسَنٌ، لَوْ تُخْبِرُنَا أَنَّ لِمَا عَمِلْنَا كَفَّارَةً، فَنَزَلَ {وَالَّذِينَ لا يَدْعُونَ مَعَ اللهِ إِلَهًا آخَرَ وَلا يَقْتُلُونَ النَّفْسَ الَّتِي حَرَّمَ اللهُ إِلا بِالْحَقِّ وَلا يَزْنُونَ}[الفرقان: 68]، وَنَزَلَت: {قُلْ يَا عِبَادِيَ الَّذِينَ أَسْرَفُوا عَلَى أَنْفُسِهِمْ لا تَقْنَطُوا مِنْ رَحْمَةِ اللهِ} [الزمر: 53].
[صحيح] - [متفق عليه] - [صحيح البخاري: 4810]
المزيــد ...
ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ
ਕੁਝ ਮੁਸ਼ਰਿਕ ਲੋਕ, ਜਿਨ੍ਹਾਂ ਨੇ ਬਹੁਤ ਕਤਲ ਕੀਤੇ ਸਨ ਅਤੇ ਬਹੁਤ ਜ਼ਿਨਾ (ਅਸ਼ਲੀਲ ਕਰਤੂਤਾਂ) ਕੀਤੀਆਂ ਸਨ, ਉਹ ਹਜ਼ਰਤ ਮੁਹੰਮਦ ﷺ ਦੇ ਕੋਲ ਆਏ ਅਤੇ ਕਹਿਣ ਲੱਗੇ: "ਜੋ ਕੁਝ ਤੁਸੀਂ ਕਹਿੰਦੇ ਹੋ ਅਤੇ ਜਿਸ ਵੱਲ ਬੁਲਾਉਂਦੇ ਹੋ, ਉਹ ਬਿਲਕੁਲ ਚੰਗਾ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕੀ ਸਾਡੇ ਕੀਤੇ ਗੁਨਾਹਾਂ ਲਈ ਕੋਈ ਕਫ਼ਫ਼ਾਰਾ (ਮਾਫੀ ਦਾ ਰਸਤਾ) ਹੈ?" ਤਾਂ ਇਹ ਆਯਤ ਨਾਜ਼ਿਲ ਹੋਈ:
"ਵੱਲਜ਼ੀਨਾ ਲਾ ਯਦਊਨਾ ਮਅੱਲਾਹਿ ਇਲਾਹੰ ਆਖ਼ਰ, ਵਲਾ ਯਕਤੁਲੂਨਨਫ਼ਸੱਲਤੀ ਹੱਰਮੱਲਾਹੁ ਇੱਲਾ ਬਿਲਹੱਕਿ, ਵਲਾ ਯਜ਼ਨੂਨ"
ਅਨਵਾਦ: "ਅਤੇ (ਅੱਲਾਹ ਦੇ ਸਚੇ ਬੰਦੇ ਉਹ ਹਨ) ਜੋ ਅੱਲਾਹ ਦੇ ਨਾਲ ਕਿਸੇ ਹੋਰ ਮਾਬੂਦ ਨੂੰ ਨਹੀਂ ਪੁਕਾਰਦੇ, ਅਤੇ ਜਿਸ ਜਾਨ ਨੂੰ ਅੱਲਾਹ ਨੇ ਹਰਾਮ ਕੀਤਾ ਹੈ (ਉਸ ਨੂੰ) ਨਾਹਕ ਨਹੀਂ ਮਾਰਦੇ, ਅਤੇ ਨਾ ਹੀ ਜ਼ਿਨਾ ਕਰਦੇ ਹਨ।" (ਅਲ-ਫੁਰਕਾਨ: 68)
ਅਤੇ ਇਹ ਆਯਤ ਵੀ ਨਾਜ਼ਿਲ ਹੋਈ: {ਕੁਲ ਯਾ ਇਬਾਦੀਅੱਲਜ਼ੀਨਾ ਅਸਰਫੂ ਅਲਾ ਅੰਫੁਸਿਹਿਮ ਲਾ ਤਕਨਤੂ ਮਿਨ ਰਾਹਮਤਿੱਲਾਹ।}(ਅਜ਼-ਜ਼ੁਮਰ: 53)
— ਕਿ "ਹੇ ਮੇਰੇ ਬੰਦਿਆਂ! ਜਿਨ੍ਹਾਂ ਨੇ ਆਪਣੇ ਉੱਤੇ ਹੱਦੋਂ ਵੱਧ ਜ਼ੁਲਮ ਕੀਤਾ, ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਵੋ।"
[صحيح] - [متفق عليه] - [صحيح البخاري - 4810]
ਕੁਝ ਮੁਸ਼ਰਿਕ ਆਦਮੀ ਹਜ਼ਰਤ ਨਬੀ ਮੁਹੰਮਦ ﷺ ਦੇ ਕੋਲ ਆਏ। ਉਹ ਲੋਕ ਪਹਿਲਾਂ ਬਹੁਤ ਕਤਲ ਤੇ ਜ਼ਿਨਾ ਕਰ ਚੁੱਕੇ ਸਨ। ਉਹ ਨਬੀ ﷺ ਕੋਲ ਆ ਕੇ ਕਹਿਣ ਲੱਗੇ:"ਤੁਸੀਂ ਜਿਸ ਇਸਲਾਮ ਅਤੇ ਇਸ ਦੀਆਂ ਤਾਲੀਮਾਂ ਵੱਲ ਸਾਨੂੰ ਬੁਲਾ ਰਹੇ ਹੋ, ਉਹ ਸੱਚਮੁੱਚ ਬਹੁਤ ਚੰਗੀ ਗੱਲ ਹੈ। ਪਰ ਅਸੀਂ ਜੋ ਸ਼ਿਰਕ ਅਤੇ ਵੱਡੇ ਵੱਡੇ ਗੁਨਾਹ (ਜਿਵੇਂ ਕਿ ਕਤਲ ਤੇ ਜ਼ਿਨਾ) ਕਰ ਚੁੱਕੇ ਹਾਂ, ਕੀ ਉਸ ਲਈ ਕੋਈ ਕਫ਼ਫ਼ਾਰਾ (ਮਾਫੀ ਦਾ ਰਸਤਾ) ਹੈ?"
ਇਸ ਉਤੇ ਦੋ ਆਯਤਾਂ ਨਾਜ਼ਲ ਹੋਈਆਂ, ਜਿਨ੍ਹਾਂ ਵਿੱਚ ਅੱਲਾਹ ਨੇ ਇਹ ਬਿਆਨ ਕੀਤਾ ਕਿ ਉਹ ਲੋਕਾਂ ਦੀ ਤੌਬਾ ਕਬੂਲ ਕਰਦਾ ਹੈ ਚਾਹੇ ਉਨ੍ਹਾਂ ਦੇ ਗੁਨਾਹ ਕਿੰਨੇ ਵੀ ਵਧੇਰੇ ਤੇ ਵੱਡੇ ਕਿਉਂ ਨਾ ਹੋਣ।ਜੇਕਰ ਅੱਲਾਹ ਦੀ ਰਹਿਮਤ ਤੇ ਮਾਫੀ ਨਾ ਹੁੰਦੀ, ਤਾਂ ਉਹ ਆਪਣੇ ਕੁਫ਼ਰ ਅਤੇ ਜ਼ੁਲਮ 'ਤੇ ਕਾਇਮ ਰਹਿੰਦੇ ਅਤੇ ਕਦੇ ਵੀ ਇਸ ਦਿਨ ਵਿੱਚ ਦਾਖ਼ਲ ਨਾ ਹੋ ਸਕਦੇ।