عَنْ عَبْدِ اللهِ بنِ مَسعُودٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«عَلَيْكُمْ بِالصِّدْقِ، فَإِنَّ الصِّدْقَ يَهْدِي إِلَى الْبِرِّ، وَإِنَّ الْبِرَّ يَهْدِي إِلَى الْجَنَّةِ، وَمَا يَزَالُ الرَّجُلُ يَصْدُقُ وَيَتَحَرَّى الصِّدْقَ حَتَّى يُكْتَبَ عِنْدَ اللهِ صِدِّيقًا، وَإِيَّاكُمْ وَالْكَذِبَ، فَإِنَّ الْكَذِبَ يَهْدِي إِلَى الْفُجُورِ، وَإِنَّ الْفُجُورَ يَهْدِي إِلَى النَّارِ، وَمَا يَزَالُ الرَّجُلُ يَكْذِبُ وَيَتَحَرَّى الْكَذِبَ حَتَّى يُكْتَبَ عِنْدَ اللهِ كَذَّابًا».
[صحيح] - [متفق عليه] - [صحيح مسلم: 2607]
المزيــد ...
"ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਸੱਲਲਾਹੁ ਅਲੈਹਿ ਵਾਸੱਲਮ ਨੇ ਫਰਮਾਇਆ:"
ਤੁਹਾਨੂੰ ਸਚਾਈ ਨੂੰ ਧਰਨਾ ਚਾਹੀਦਾ ਹੈ, ਕਿਉਂਕਿ ਸਚਾਈ ਨੇਕੀਆਂ ਵੱਲ ਲੈ ਜਾਂਦੀ ਹੈ,، ਅਤੇ ਨੇਕੀਆਂ ਜੰਨਤ ਵੱਲ ਲੈ ਜਾਂਦੀਆਂ ਹਨ। ਇੱਕ ਆਦਮੀ ਸਦਾ ਸਚ ਬੋਲਦਾ ਰਹਿੰਦਾ ਹੈ ਅਤੇ ਸਚ ਦੀ ਖੋਜ ਕਰਦਾ ਰਹਿੰਦਾ ਹੈ, ਤੱਕਿ ਉਹ ਅੱਲਾਹ ਦੇ ਕੋਲ ਸੱਚਾ ਮਨਿਆ ਜਾਵੇ।ਤੁਹਾਨੂੰ ਝੂਠ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਝੂਠ ਬਦਕਿਰਦਾਰੀ ਵੱਲ ਲੈ ਜਾਂਦਾ ਹੈ, ਅਤੇ ਬਦਕਿਰਦਾਰੀ ਅੱਗ ਵੱਲ ਲੈ ਜਾਂਦੀ ਹੈ।ਇੱਕ ਆਦਮੀ ਸਦਾ ਝੂਠ ਬੋਲਦਾ ਰਹਿੰਦਾ ਹੈ ਅਤੇ ਝੂਠ ਦੀ ਖੋਜ ਕਰਦਾ ਰਹਿੰਦਾ ਹੈ, ਤੱਕਿ ਉਹ ਅੱਲਾਹ ਦੇ ਕੋਲ ਝੂਠਾ ਲਿਖਿਆ ਜਾਵੇ।
[صحيح] - [متفق عليه] - [صحيح مسلم - 2607]
ਨਬੀ ﷺ ਨੇ ਸਚਾਈ ਦਾ ਹੁਕਮ ਦਿੱਤਾ ਅਤੇ ਦੱਸਿਆ ਕਿ ਸਚਾਈ ਤੇ ਅਟੱਲ ਰਹਿਣਾ ਸਚੇ ਅਮਲਾਂ ਵੱਲ ਲੈ ਜਾਂਦਾ ਹੈ, ਜੋ ਕਿਸੇ ਨੂੰ ਨਿਰੰਤਰ ਭਲੇ ਕੰਮ ਕਰਨ ਅਤੇ ਨੇਕੀ ਤੇ ਸਥਿਰ ਰਹਿਣ ਦੀ ਹੌਂਸਲਾ ਅਫਜਾਈ ਕਰਦਾ ਹੈ।ਜੋ ਬੰਦਾ ਸਚਾਈ ਵਿੱਚ ਇਸ ਕਦਰ ਅੱਗੇ ਵੱਧ ਜਾਂਦਾ ਹੈ ਕਿ ਉਹ ਹਰ ਵੇਲੇ ਸੱਚ ਬੋਲਦਾ ਰਹਿੰਦਾ ਹੈ, ਉਹ ਅੱਲਾਹ ਦੇ ਕੋਲ "ਸਦਿੱਖ" ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਸਚਾਈ ਦੀ ਬਹੁਤ ਉੱਚੀ ਹਦ ਨੂੰ ਦਰਸਾਉਂਦਾ ਹੈ। ਫਿਰ ਨਬੀ ﷺ ਨੇ ਝੂਠ ਅਤੇ ਝੂਠੀ ਗੱਲਾਂ ਬੋਲਣ ਤੋਂ ਡਰਾਇਆ ਕਿਉਂਕਿ ਇਹ ਸਿੱਧੇ ਰਸਤੇ ਤੋਂ ਭਟਕਾਉਂਦਾ ਹੈ, ਬੁਰਾਈਆਂ,ਫਸਾਦਾਤ ਅਤੇ ਗੁਨਾਹਾਂ ਵੱਲ ਲੈ ਜਾਂਦਾ ਹੈ, ਅਤੇ ਅੰਤ ਵਿੱਚ ਇਹ ਅੱਗ (ਨਰਕ) ਤੱਕ ਪਹੁੰਚਾ ਦਿੰਦਾ ਹੈ।ਜੋ ਆਦਮੀ ਵਧ-ਵਧ ਝੂਠ ਬੋਲਦਾ ਰਹਿੰਦਾ ਹੈ, ਉਹ ਅੱਲਾਹ ਦੇ ਕੋਲ ਝੂਠਿਆਂ ਵਿਚੋਂ ਗਿਣਿਆ ਜਾਂਦਾ ਹੈ।