عَنْ عَائِشَةَ رَضِيَ اللَّهُ عَنْهَا عَنِ النَّبِيِّ صَلَّى اللهُ عَلَيْهِ وَسَلَّمَ قَالَ:
«الرَّضَاعَةُ تُحَرِّمُ مَا تُحَرِّمُ الوِلَادَةُ».
[صحيح] - [متفق عليه] - [الأربعون النووية: 44]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
"ਦੁੱਧ ਪਿਲਾਉਣ ਨਾਲ ਉਹ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਦੇਣ ਨਾਲ ਹਰਾਮ ਹੁੰਦੇ ਹਨ।"
[صحيح] - [متفق عليه] - [الأربعون النووية - 44]
ਨਬੀ ﷺ ਨੇ ਦੱਸਿਆ ਹੈ ਕਿ ਰਜ਼ਾਅਤ (ਬੱਚੇ ਨੂੰ ਮਾਂ ਤੋਂ ਇਲਾਵਾ ਕਿਸੇ ਹੋਰ ਔਰਤ ਦਾ ਦੁੱਧ ਪਿਲਾਉਣਾ) ਨਾਲ ਉਹ ਸਾਰੇ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਅਤੇ ਰਿਸ਼ਤੇ ਦੇ ਅਧਾਰ 'ਤੇ ਹਰਾਮ ਹੁੰਦੇ ਹਨ। ਜਿਵੇਂ ਚਾਚਾ, ਮਾਮਾ ਅਤੇ ਭਰਾ ਆਦਿ। ਇਸੇ ਤਰ੍ਹਾਂ ਰਜ਼ਾਅਤ ਨਾਲ ਉਹ ਚੀਜ਼ਾਂ ਜਾਇਜ਼ ਹੋ ਜਾਂਦੀਆਂ ਹਨ, ਜੋ ਜਨਮ ਦੇ ਅਧਾਰ 'ਤੇ ਜਾਇਜ਼ ਹੁੰਦੀਆਂ ਹਨ।