عَنْ أَبِي هُرَيْرَةَ رضي الله عنه عَنْ رَسُولِ اللَّهِ صَلَّى اللهُ عَلَيْهِ وَسَلَّمَ قَالَ:
«لَمَّا خَلَقَ اللَّهُ الْجَنَّةَ وَالنَّارَ أَرْسَلَ جِبْرِيلَ عَلَيْهِ السَّلَامُ إِلَى الْجَنَّةِ، فَقَالَ: انْظُرْ إِلَيْهَا وَإِلَى مَا أَعْدَدْتُ لِأَهْلِهَا فِيهَا. فَنَظَرَ إِلَيْهَا فَرَجَعَ، فَقَالَ: وَعِزَّتِكَ لَا يَسْمَعُ بِهَا أَحَدٌ إِلَّا دَخَلَهَا. فَأَمَرَ بِهَا فَحُفَّتْ بِالْمَكَارِهِ، فَقَالَ: اذْهَبْ إِلَيْهَا فَانْظُرْ إِلَيْهَا وَإِلَى مَا أَعْدَدْتُ لِأَهْلِهَا فِيهَا. فَنَظَرَ إِلَيْهَا، فَإِذَا هِيَ قَدْ حُفَّتْ بِالْمَكَارِهِ، فَقَالَ: وَعِزَّتِكَ لَقَدْ خَشِيتُ أَنْ لَا يَدْخُلَهَا أَحَدٌ. قَالَ: اذْهَبْ فَانْظُرْ إِلَى النَّارِ وَإِلَى مَا أَعْدَدْتُ لِأَهْلِهَا فِيهَا. فَنَظَرَ إِلَيْهَا فَإِذَا هِيَ يَرْكَبُ بَعْضُهَا بَعْضًا، فَرَجَعَ فَقَالَ: وَعِزَّتِكَ لَا يَدْخُلُهَا أَحَدٌ. فَأَمَرَ بِهَا فَحُفَّتْ بِالشَّهَوَاتِ، فَقَالَ: ارْجِعْ فَانْظُرْ إِلَيْهَا. فَنَظَرَ إِلَيْهَا فَإِذَا هِيَ قَدْ حُفَّتْ بِالشَّهَوَاتِ، فَرَجَعَ وَقَالَ: وَعِزَّتِكَ لَقَدْ خَشِيتُ أَنْ لَا يَنْجُوَ مِنْهَا أَحَدٌ إِلَّا دَخَلَهَا».
[حسن] - [رواه أبو داود والترمذي والنسائي] - [سنن أبي داود: 4744]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫ਼ਰਮਾਇਆ:
"ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ ਅਤੇ ਫ਼ਰਮਾਇਆ: 'ਜਾਓ, ਜੰਨਤ ਤੇ ਜੰਨਤ ਦੇ ਵਾਸੀਆਂ ਲਈ ਜੋ ਕੁੱਝ ਤਿਆਰ ਕੀਤਾ ਗਿਆ ਹੈ, ਉਸਨੂੰ ਵੇਖੋ।' ਜਿਬਰਾਈਲ (ਅ.) ਨੇ ਜੰਨਤ ਨੂੰ ਵੇਖਿਆ ਅਤੇ ਵਾਪਸ ਆ ਕੇ ਕਿਹਾ: 'ਤੇਰੀ ਇੱਜ਼ਤ ਦੀ ਸੁੰਹ! ਜਿਸ ਨੇ ਵੀ ਇਸ ਬਾਰੇ ਸੁਣਿਆ, ਉਹ ਜ਼ਰੂਰ ਇਸ ਵਿੱਚ ਦਾਖ਼ਲ ਹੋ ਜਾਵੇਗਾ।' ਫੇਰ ਅੱਲਾਹ ਦਾ ਹੁਕਮ ਹੋਇਆ ਅਤੇ ਜੰਨਤ ਨੂੰ ਮੁਸ਼ਕਿਲਾਂ ਅਤੇ ਤਕਲੀਫਾਂ ਨਾਲ ਘੇਰ ਦਿੱਤਾ ਗਿਆ। ਉਸ ਤੋਂ ਬਾਅਦ ਫੇਰ ਜਿਬਰਾਈਲ ਨੂੰ ਕਿਹਾ: 'ਜੰਨਤ ਵੱਲ ਜਾਓ, ਅਤੇ ਉਸ ਨੂੰ ਤੇ ਉਸ ਵਿੱਚ ਉਸ ਦੇ ਵਾਸੀਆਂ ਲਈ ਜੋ ਕੁੱਝ ਤਿਆਰ ਕੀਤਾ ਗਿਆ ਹੈ, ਉਸ ਨੂੰ ਵੇਖੋ।' ਇਸ ਵਾਰ ਜਦੋਂ ਗਏ ਤਾਂ ਵੇਖਿਆ ਕਿ ਜੰਨਤ ਨੂੰ ਤਾਂ ਤਕਲੀਫ਼ਾਂ ਨਾਲ ਘੇਰ ਦਿੱਤਾ ਗਿਆ ਹੈ। ਤਾਂ ਵਾਪਸ ਆਉਣ ਤੋਂ ਬਾਅਦ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਮੈਨੂੰ ਇਸ ਗੱਲ ਦਾ ਡਰ ਹੈ ਕਿ ਕੋਈ ਵੀ ਇਸ ਵਿੱਚ ਦਾਖ਼ਲ ਨਹੀਂ ਹੋ ਸਕੇਗਾ। ਇਸ ਤੋਂ ਬਾਅਦ ਅੱਲਾਹ ਨੇ ਫ਼ਰਮਾਇਆ: 'ਜਾਓ ਜਹੰਨਮ ਨੂੰ ਅਤੇ ਉਸ ਵਿੱਚ ਜਹੰਨਮ ਦੇ ਵਾਸੀਆਂ ਲਈ ਜੋ ਕੁੱਝ ਮੈਂ ਤਿਆਰ ਕੀਤਾ ਹੈ, ਉਸਨੂੰ ਵੇਖੋ।' ਜਦੋਂ ਉੱਥੇ ਗਏ ਤਾਂ ਵੇਖਿਆ ਕਿ ਜਹੰਨਮ ਦਾ ਇੱਕ ਹਿੱਸਾ ਦੂਜੇ ਉੱਤੇ ਚੜ੍ਹ ਰਿਹਾ ਹੈ। ਸੋ ਉਹ ਵਾਪਸ ਆਏ ਤੇ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਇਸ ਵਿੱਚ ਤਾਂ ਕੋਈ ਵੀ ਦਾਖ਼ਲ ਨਹੀਂ ਹੋਵੇਗਾ। ਫੇਰ ਅੱਲਾਹ ਦਾ ਹੁਕਮ ਹੋਇਆ ਅਤੇ ਉਸ ਨੂੰ ਇੱਛਾਵਾਂ ਤੇ ਲਾਲਚਾਂ ਨਾਲ ਘੇਰ ਦਿੱਤਾ ਗਿਆ। ਉਸ ਤੋਂ ਬਾਅਦ ਅੱਲਾਹ ਨੇ ਫ਼ਰਮਾਇਆ: 'ਦੁਬਾਰਾ ਜਾਓ ਅਤੇ ਉਸ ਨੂੰ ਵੇਖੋ।' ਉਨ੍ਹਾਂ ਨੇ ਇਸ ਵਾਰ ਵੇਖਿਆ ਕਿ ਇਸਨੂੰ ਇੱਛਾਵਾਂ ਨਾਲ ਘੇਰ ਦਿੱਤਾ ਗਿਆ ਹੈ। ਸੋ ਉਹ ਵਾਪਸ ਆਏ ਤੇ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਹੁਣ ਮੈਨੂੰ ਡਰ ਹੈ ਕਿ ਕੋਈ ਵੀ ਇਸ ਤੋਂ ਬਚ ਨਹੀਂ ਸਕੇਗਾ, ਸਗੋਂ ਸਭ ਇਸ ਵਿੱਚ ਦਾਖ਼ਲ ਹੋਣਗੇ।"
[حسن] - [رواه أبو داود والترمذي والنسائي] - [سنن أبي داود - 4744]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਦੋਂ ਅੱਲਾਹ ਨੇ ਜੰਨਤ (ਸਵਰਗ) ਅਤੇ ਜਹੰਨਮ (ਨਰਕ) ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਫਰਮਾਇਆ: ਜਾਓ ਅਤੇ ਜੰਨਤ ਨੂੰ ਵੇਖੋ। ਸੋ ਉਨ੍ਹਾਂ ਨੇ ਜੰਨਤ ਨੂੰ ਦੇਖਿਆ, ਵਾਪਸ ਆਏ। ਜਿਬਰਾਈਲ (ਅ.) ਨੇ ਕਿਹਾ: ਹੇ ਮੇਰੇ ਰੱਬ! ਤੇਰੀ ਇੱਜ਼ਤ ਦੀ ਸੁੰਹ, ਜੋ ਕੋਈ ਵੀ ਜੰਨਤ ਅਤੇ ਉਸ ਵਿੱਚ ਮਿਲਣ ਵਾਲੀਆਂ ਦਾਤਾਂ ਅਤੇ ਆਰਾਮਦਾਇਕ ਚੀਜ਼ਾਂ ਬਾਰੇ ਸੁਣੇਗਾ, ਉਹ ਜ਼ਰੂਰ ਹੀ ਇਸ ਵਿੱਚ ਦਾਖ਼ਲ ਹੋਣਾ ਚਾਹੇਗਾ ਅਤੇ ਉਸ ਨੂੰ ਹਾਸਲ ਕਰਨ ਲਈ ਅਮਲ ਕਰੇਗਾ। ਫੇਰ ਅੱਲਾਹ ਨੇ ਜੰਨਤ ਨੂੰ ਮੁਸ਼ਕਿਲਾਂ ਅਤੇ ਤਕਲੀਫਾਂ, ਭਾਵ ਹੁਕਮਾਂ ਦੀ ਪਾਬੰਦੀ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ ਆਦਿ, ਨਾਲ ਘੇਰ ਦਿੱਤਾ ਅਤੇ ਇਹ ਲਾਜ਼ਮੀ ਕਰ ਦਿੱਤਾ ਕਿ ਜੋ ਕੋਈ ਜੰਨਤ ਵਿੱਚ ਦਾਖਲ ਹੋਣ ਦੀ ਇੱਛਾ ਰੱਖਦਾ ਹੈ, ਉਸ ਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਸਹਿਣਾ ਹੋਵੇਗਾ। ਫੇਰ ਅੱਲਾਹ ਨੇ ਫਰਮਾਇਆ: ਹੇ ਜਿਬਰਾਈਲ! ਜਾਓ ਅਤੇ ਹੁਣ ਜੰਨਤ ਨੂੰ ਵੇਖੋ। ਸੋ ਜਿਬਰਾਈਲ (ਅ.) ਗਏ ਤੇ ਜੰਨਤ ਨੂੰ ਵੇਖਿਆ, ਅਤੇ ਵਾਪਸ ਆ ਕੇ ਆਖਿਆ: ਹੇ ਮੇਰੇ ਰੱਬ! ਤੇਰੀ ਇੱਜ਼ਤ ਦੀ ਸੁੰਹ, ਮੈਨੂੰ ਡਰ ਹੈ ਕਿ ਕੋਈ ਵੀ ਇਸ ਵਿੱਚ ਦਾਖਲ ਨਹੀਂ ਹੋ ਸਕੇਗਾ, ਕਿਉਂਕਿ ਇਸ ਤੱਕ ਪਹੁੰਚਣ ਦਾ ਰਾਸਤਾ ਤਕਲੀਫਾਂ ਅਤੇ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ। ਇਸੇ ਤਰ੍ਹਾਂ ਜਦੋਂ ਅੱਲਾਹ ਨੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ ਨੂੰ ਫਰਮਾਇਆ: ਹੇ ਜਿਬਰਾਈਲ! ਜਾਓ ਅਤੇ ਜਹੰਨਮ ਨੂੰ ਵੇਖੋ। ਸੋ ਉਹ ਗਏ ਅਤੇ ਜਹੰਨਮ ਦਾ ਮੁਆਇਨਾ (ਜਾਂਚ) ਕੀਤਾ। ਅਤੇ ਫੇਰ ਵਾਪਸ ਆ ਕੇ ਕਿਹਾ ਕਿ: ਹੇ ਮੇਰੇ ਰੱਬ! ਤੇਰੀ ਇੱਜ਼ਤ ਦੀ ਸੁੰਹ, ਜਹੰਨਮ ਵਿੱਚ ਜੋ ਅਜ਼ਾਬ, ਤਕਲੀਫਾਂ ਅਤੇ ਸਖ਼ਤ ਸਜ਼ਾਵਾਂ ਹਨ, ਉਨ੍ਹਾਂ ਬਾਰੇਜੋ ਵੀ ਸੁਣੇਗਾ, ਉਹ ਇਸ ਵਿੱਚ ਜਾਣਾ ਨਾਪਸੰਦ ਕਰੇਗਾ ਅਤੇ ਇਸ ਵਿੱਚ ਲੈ ਜਾਣ ਵਾਲੇ ਸਾਧਨਾਂ ਤੋਂ ਵੀ ਦੂਰ ਰਹੇਗਾ। ਉਸ ਤੋਂ ਬਾਅਦ ਅੱਲਾਹ ਤਆਲਾ ਨੇ ਜਹੰਨਮ ਨੂੰ ਇੱਛਾਵਾਂ ਅਤੇ ਮਨਮੋਹਕ ਚੀਜ਼ਾਂ ਨਾਲ ਘੇਰ ਦਿੱਤਾ ਅਤੇ ਫਰਮਾਇਆ: ਹੇ ਜਿਬਰਾਈਲ! ਹੁਣ ਜਾਓ ਅਤੇ ਜਹੰਨਮ ਨੂੰ ਦੇਖੋ। ਸੋ ਜਿਬਰਾਈਲ ਗਏ ਅਤੇ ਦੇਖ ਕੇ ਵਾਪਸ ਆਏ ਤੇ ਆਖਿਆ ਕਿ: ਹੇ ਮੇਰੇ ਰੱਬ! ਤੇਰੀ ਇੱਜ਼ਤ ਦੀ ਸੁੰਹ, ਮੈਨੂੰ ਡਰ ਹੈ ਕਿ ਸ਼ਾਇਦ ਹੀ ਕੋਈ ਇਸ ਤੋਂ ਬਚ ਸਕੇ, ਕਿਉਂਕਿ ਇਸ ਦੇ ਆਲੇ-ਦੁਆਲੇ ਇੱਛਾਵਾਂ ਤੇ ਮਨਮੋਹਕ ਚੀਜ਼ਾਂ ਰੱਖ ਦਿੱਤੀਆਂ ਗਈਆਂ ਹਨ।