عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا تَقُومُ السَّاعَةُ حَتَّى يَتَقَارَبَ الزَّمَانُ، فَتَكُونَ السَّنَةُ كَالشَّهْرِ، وَيَكُونَ الشَّهْرُ كَالْجُمُعَةِ، وَتَكُونَ الْجُمُعَةُ كَالْيَوْمِ، وَيَكُونَ الْيَوْمُ كَالسَّاعَةِ، وَتَكُونَ السَّاعَةُ كَاحْتِرَاقِ السَّعَفَةِ الْخُوصَةُ».
[صحيح] - [رواه أحمد] - [مسند أحمد: 10943]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸਮਾਂ ਇੰਨਾ ਸੁੰਗੜ ਨਾ ਜਾਵੇ ਕਿ ਸਾਲ ਮਹੀਨੇ ਵਾਂਗ ਹੋ ਜਾਵੇ, ਮਹੀਨਾ ਹਫਤੇ ਵਾਂਗ ਹੋ ਜਾਵੇ, ਹਫਤਾ ਦਿਨ ਵਾਂਗ ਹੋ ਜਾਵੇ, ਦਿਨ ਘੰਟੇ ਵਾਂਗ ਹੋ ਜਾਵੇ ਅਤੇ ਘੰਟਾ ਖਜੂਰ ਦੇ ਪੱਤੇ ਨੂੰ ਜਲਣ ਵਿੱਚ ਲੱਗਣ ਵਾਲੇ ਸਮੇਂ ਵਾਂਗ ਹੋ ਜਾਵੇ।»
[صحيح] - [رواه أحمد] - [مسند أحمد - 10943]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਇਹ ਹੈ ਸਮਾਂ ਸੁੰਗੜ ਜਾਵੇਗਾ। ਤਾਂ ਸਾਲ ਮਹੀਨੇ ਵਾਂਗ ਬੀਤ ਜਾਵੇਗਾ, ਮਹੀਨਾ ਹਫਤੇ ਵਾਂਗ ਬੀਤ ਜਾਵੇਗਾ, ਹਫਤਾ ਦਿਨ ਵਾਂਗ ਨਿਕਲ ਜਾਵੇਗਾ, ਦਿਨ ਘੰਟੇ ਵਾਂਗ ਛੋਟਾ ਹੋ ਜਾਵੇਗਾ, ਅਤੇ ਘੰਟਾ ਇੰਨੀ ਤੇਜ਼ੀ ਨਾਲ ਲੰਘ ਜਾਵੇਗਾ ਕਿ ਉਸ ਨੂੰ ਇੰਨਾ ਹੀ ਸਮਾਂ ਲੱਗੇਗਾ ਜਿੰਨਾ ਸਮਾਂ ਖਜੂਰ ਦੇ ਪੱਤੇ ਨੂੰ ਜਲਣ ਵਿੱਚ ਲਗਦਾ ਹੈ।