عَنْ أَبِي هُرَيْرَةَ رضي الله عنه قَالَ: سَمِعْتُ رَسُولَ اللَّهِ صَلَّى اللهُ عَلَيْهِ وَسَلَّمَ يَقُولُ:
«يَقْبِضُ اللَّهُ الأَرْضَ، وَيَطْوِي السَّمَوَاتِ بِيَمِينِهِ، ثُمَّ يَقُولُ: أَنَا المَلِكُ، أَيْنَ مُلُوكُ الأَرْضِ».
[صحيح] - [متفق عليه] - [صحيح البخاري: 4812]
المزيــد ...
ਅਬੂ ਹਰਾਇਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਮੈਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿੰਦੇ ਸੁਣਿਆ:
«ਅੱਲਾਹ ਧਰਤੀ ਨੂੰ ਆਪਣੇ ਹੱਥ ਨਾਲ ਸਮੇਟ ਲੈਂਦਾ ਹੈ ਅਤੇ ਆਪਣੇ ਸੱਜੇ ਹੱਥ ਨਾਲ ਅਸਮਾਨਾਂ ਨੂੰ ਮੋੜਦਾ ਹੈ, ਫਿਰ ਕਹਿੰਦਾ ਹੈ: ਮੈਂ ਰਾਜਾ ਹਾਂ, ਧਰਤੀ ਦੇ ਸਾਰੇ ਰਾਜੇ ਕਿੱਥੇ ਹਨ?»
[صحيح] - [متفق عليه] - [صحيح البخاري - 4812]
ਨਬੀ ﷺ ਨੇ ਦੱਸਿਆ ਕਿ ਖੁਦਾ ਤਆਲਾ ਕ਼ਿਆਮਤ ਦੇ ਦਿਨ ਧਰਤੀ ਨੂੰ ਸਮੇਟ ਲੈਗਾ, ਅਤੇ ਉਹਨਾਂ ਨੂੰ ਇਕੱਠਾ ਕਰੇਗਾ, ਅਤੇ ਆਪਣੇ ਸੱਜੇ ਹੱਥ ਨਾਲ ਅਸਮਾਨ ਨੂੰ ਮੋੜ ਕੇ ਇਕ ਦੂਜੇ ਦੇ ਉੱਤੇ ਲਪੇਟ ਦੇਵੇਗਾ, ਫਿਰ ਉਹਨਾਂ ਨੂੰ ਲੈ ਕੇ ਚਲਾ ਜਾਵੇਗਾ ਅਤੇ ਖ਼ਤਮ ਕਰ ਦੇਵੇਗਾ, ਫਿਰ ਕਹੇਗਾ: ਮੈਂ ਰਾਜਾ ਹਾਂ, ਧਰਤੀ ਦੇ ਸਾਰੇ ਰਾਜੇ ਕਿੱਥੇ ਹਨ?!