عَنْ كَعْبِ بْنِ عُجْرَةَ رضي الله عنه عَنْ رَسُولِ اللهِ صَلَّى اللهُ عَلَيْهِ وَسَلَّمَ قَالَ:
«مُعَقِّبَاتٌ لَا يَخِيبُ قَائِلُهُنَّ -أَوْ فَاعِلُهُنَّ- دُبُرَ كُلِّ صَلَاةٍ مَكْتُوبَةٍ، ثَلَاثٌ وَثَلَاثُونَ تَسْبِيحَةً، وَثَلَاثٌ وَثَلَاثُونَ تَحْمِيدَةً، وَأَرْبَعٌ وَثَلَاثُونَ تَكْبِيرَةً».

[صحيح] - [رواه مسلم] - [صحيح مسلم: 596]
المزيــد ...

ਕਾਅਬ ਬਿਨ ਉਜਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ ਵਾਲਾ- ਅਸਫਲ ਨਹੀਂ ਹੋਵੇਗਾ। (ਅਤੇ ਉਹ ਹਨ) ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ ਵਾਰੀ ਅੱਲਾਹੁ ਅਕਬਰ ਕਹਿਣਾ।"

[صحيح] - [رواه مسلم] - [صحيح مسلم - 596]

ਵਿਆਖਿਆ

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਕੁੱਝ ਅਜ਼ਕਾਰ (ਸਿਮਰਨਾਂ) ਦੇ ਬਾਰੇ ਗੱਲ ਕੀਤੀ ਹੈ, ਜਿਨ੍ਹਾਂ ਨੂੰ ਪੜ੍ਹਨ ਵਾਲਾ ਘਾਟੇ ਵਿੱਚ ਨਹੀਂ ਰਹਿੰਦਾ ਅਤੇ ਸ਼ਰਮਿੰਦਾ ਨਹੀਂ ਹੁੰਦਾ। ਸਗੋਂ, ਉਸ ਨੂੰ ਉਨ੍ਹਾਂ ਦਾ ਸਵਾਬ (ਇਨਾਮ) ਜ਼ਰੂਰ ਮਿਲਦਾ ਹੈ। ਇਹ ਅਜਿਹੇ ਬੋਲ ਹਨ, ਜੋ ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਅਤੇ ਫਰਜ਼ ਨਮਾਜ਼ਾਂ ਤੋਂ ਬਾਅਦ ਪੜ੍ਹੇ ਜਾਂਦੇ ਹਨ। ਇਹ ਬੋਲ ਹਨ:
"سبحان الله - ਸੁਬਹਾਨ ਅੱਲਾਹ" ਤੇਤੀ ਵਾਰੀ। ਇਸਦਾ ਮਤਲਬ ਇਹ ਹੈ ਕਿ ਅੱਲਾਹ ਤਆਲਾ ਹਰ ਕਮੀ ਅਤੇ ਨੁਕਸ ਤੋਂ ਪਾਕ ਹੈ।
"الحمد لله - ਅਲਹਮਦੁ ਲਿੱਲਾਹ" ਤੇਤੀ ਵਾਰੀ। ਭਾਵ ਅੱਲਾਹ ਨੂੰ ਹਰ ਕਿਸਮ ਦੀ ਸੰਪੂਰਨਤਾ ਨਾਲ ਜੋੜਨਾ ਅਤੇ ਨਾਲ ਹੀ ਉਸ ਨਾਲ ਪਿਆਰ ਕਰਨਾ ਅਤੇ ਉਸਦਾ ਸਤਿਕਾਰ-ਸਨਮਾਨ ਕਰਨਾ।
"الله أكبر - ਅੱਲਾਹੁ ਅਕਬਰ" ਚੌਂਤੀ ਵਾਰੀ। ਭਾਵ ਅੱਲਾਹ ਹਰ ਚੀਜ਼ ਤੋਂ ਵੱਡਾ, ਮਹਾਨ ਅਤੇ ਸ਼ਕਤੀਸ਼ਾਲੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਤਸਬੀਹ (ਸੁਬਹਾਨ ਅੱਲਾਹ), ਤਾਹਮੀਦ (ਅਲਹਮਦੁ ਲਿੱਲਾਹ) ਅਤੇ ਤਕਬੀਰ (ਅੱਲਾਹੁ ਅਕਬਰ) ਦੀ ਫ਼ਜ਼ੀਲਤ (ਮਹੱਤਤਾ)। ਕਿਉਂਕਿ ਇਨ੍ਹਾਂ ਨੂੰ ਬਾਕੀ ਰਹਿਣ ਵਾਲੇ ਨੇਕ ਅਮਲ (ਕਰਮ) ਕਿਹਾ ਗਿਆ ਹੈ।
ਅਨੁਵਾਦ ਦਿਖਾਓਣਾ
ਹੋਰ