عَن عَبْدِ اللَّهِ بنِ مَسْعُودٍ رَضِيَ اللَّهُ عَنْهُ قَالَ: كُنَّا مَعَ النَّبِيِّ صَلَّى اللهُ عَلَيْهِ وَسَلَّمَ، فَقَالَ:
«مَنِ اسْتَطَاعَ البَاءَةَ فَلْيَتَزَوَّجْ، فَإِنَّهُ أَغَضُّ لِلْبَصَرِ، وَأَحْصَنُ لِلْفَرْجِ، وَمَنْ لَمْ يَسْتَطِعْ فَعَلَيْهِ بِالصَّوْمِ، فَإِنَّهُ لَهُ وِجَاءٌ».
[صحيح] - [متفق عليه] - [صحيح البخاري: 1905]
المزيــد ...
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਸੀ ਕਿ ਇਸ ਦੌਰਾਨ ਆਪ ਨੇ ਫਰਮਾਇਆ:
«ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ (ਗੁਪਤ-ਅੰਗ) ਨੂੰ ਬੁਰਾਈ ਤੋਂ ਸੁਰੱਖਿਅਤ ਰੱਖਣ ਦਾ ਸਾਧਨ ਹੈ। ਅਤੇ ਜੇਕਰ ਕਿਸੇ ਵਿੱਚ ਵਿਆਹ ਕਰਨ ਸਮਰੱਥਾ ਨਾ ਹੋਵੇ, ਤਾਂ ਉਹ ਰੋਜ਼ਾ ਰੱਖ ਲਿਆ ਕਰੇ। ਕਿਉਂਕਿ ਰੋਜ਼ਾ ਸ਼ਹਿਵਤ (ਕਾਮ-ਵਾਸਨਾ) ਨੂੰ ਖਤਮ ਕਰ ਦਿੰਦਾ ਹੈ।»
[صحيح] - [متفق عليه] - [صحيح البخاري - 1905]
ਅੱਲਾਹ ਦੇ ਨਬੀ ﷺ ਨੇ ਸੰਭੋਗ ਅਤੇ ਨਿਕਾਹ (ਵਿਆਹ) ਦੇ ਖਰਚਿਆਂ ਨੂੰ ਚੁੱਕਣ ਦੀ ਸਮਰੱਥਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਵਿਆਹ ਕਰਨ ਦੀ ਨਸੀਹਤ ਕੀਤੀ ਹੈ। ਕਿਉਂਕਿ ਨਿਕਾਹ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਨਜ਼ਰਾਂ ਅਤੇ ਸ਼ਰਮਗਾਹ ਹਰਾਮ ਚੀਜ਼ਾਂ ਵੱਧ ਸੁਰੱਖਿਅਤ ਰਹਿਣਗੀਆਂ ਅਤੇ ਇਹ ਬਦਕਾਰੀ ਦੇ ਕੰਮਾਂ ਵਿੱਚ ਪੈਣ ਦੀ ਸੰਭਾਵਨਾ ਘਟ ਜਾਵੇਗੀ। ਜੇਕਰ ਕਿਸੇ ਕੋਲ ਨਿਕਾਹ ਦਾ ਖਰਚਾ ਚੁੱਕਣ ਦੀ ਤਾਕਤ ਨਾ ਹੋਵੇ ਅਤੇ ਉਹ ਸੰਭੋਗ ਕਰਨ ਦੀ ਸਮਰੱਥਾ ਰੱਖਦਾ ਹੋਵੇ, ਤਾਂ ਉਸਨੂੰ ਰੋਜ਼ਾ ਰੱਖਣਾ ਚਾਹੀਦਾ ਹੈ; ਕਿਉਂਕਿ ਰੋਜ਼ਾ ਕਾਮ-ਵਾਸਨਾ ਨੂੰ ਘਟਾਉਣ ਦਾ ਕੰਮ ਕਰਦਾ ਹੈ।