عن ابن عمر رضي الله عنهما قال: قال رسول الله صلى الله عليه وسلم:
«كل مُسْكِرٍ خَمْرٌ، وكل مُسْكِرٍ حرام، ومن شرِب الخمر في الدنيا فمات وهو يُدْمِنُهَا لَمْ يَتُبْ، لَمْ يَشْرَبْهَا في الآخرة».
[صحيح] - [رواه مسلم وأخرج البخاري الجملة الأخيرة منه] - [صحيح مسلم: 2003]
المزيــد ...
ਅਬਦੁੱਲਾਹ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ:
«ਹਰ ਨਸ਼ਾ ਦੇਣ ਵਾਲੀ ਚੀਜ਼ ਸ਼ਰਾਬ ਹੈ, ਅਤੇ ਹਰ ਨਸ਼ਾ ਦੇਣ ਵਾਲੀ ਚੀਜ਼ ਹਰਾਮ ਹੈ। ਜੋ ਦੁਨਿਆ ਵਿੱਚ ਸ਼ਰਾਬ ਪੀਵੇ ਅਤੇ ਉਸ ਨੂੰ ਲਤ ਲੱਗੀ ਹੋਵੇ ਤੇ ਤੋਬਾ ਨ ਕਰੇ, ਤਾਂ ਉਹ ਆਖਰਤ ਵਿੱਚ ਉਹ ਨਹੀਂ ਪੀਏਗਾ (ਜਨਤ ਦੀ ਸ਼ਰਾਬ ਤੋਂ ਵਾਂਜਿਆ ਰਹੇਗਾ)।»
[صحيح] - [رواه مسلم وأخرج البخاري الجملة الأخيرة منه] - [صحيح مسلم - 2003]
ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਵਾਜ਼ੇਹ ਕੀਤਾ ਕਿ ਹਰ ਉਹ ਚੀਜ਼ ਜੋ ਅਕਲ ਨੂੰ ਗੁਮਾ ਦੇਵੇ ਤੇ ਹੋਸ਼ ਉਡਾ ਦੇਵੇ, ਚਾਹੇ ਉਹ ਪੀਣ ਵਾਲੀ ਹੋਵੇ, ਖਾਣ ਵਾਲੀ, ਸੂੰਘਣ ਵਾਲੀ ਜਾਂ ਹੋਰ ਕਿਸੇ ਤਰੀਕੇ ਨਾਲ ਹੋਵੇ – ਉਹ «ਸ਼ਰਾਬ» ਹੈ। ਅਤੇ ਹਰ ਨਸ਼ਾ ਦੇਣ ਵਾਲੀ ਚੀਜ਼, ਚਾਹੇ ਥੋੜ੍ਹੀ ਹੋਵੇ ਜਾਂ ਜ਼ਿਆਦਾ, ਉਹ ਅੱਲਾਹ ਤਆਲਾ ਵਲੋਂ ਹਰਾਮ ਕਰ ਦਿੱਤੀ ਗਈ ਹੈ। ਅਤੇ ਜੋ ਵੀ ਕੋਈ ਇਨ੍ਹਾਂ ਨਸ਼ਾ ਦੇਣ ਵਾਲੀਆਂ ਚੀਜ਼ਾਂ ਵਿੱਚੋਂ ਕਿਸੇ ਵੀ ਕਿਸਮ ਦੀ ਸ਼ਰਾਬ ਪੀਵੇ, ਅਤੇ ਉਸ ਦੀ ਆਦਤ ਬਣਾ ਲਵੇ ਤੇ ਮੌਤ ਤਕ ਉਸ ਤੋਂ ਤੋਬਾ ਨਾ ਕਰੇ – ਤਾਂ ਉਹ ਅੱਲਾਹ ਦੇ ਅਜ਼ਾਬ ਦਾ ਹੱਕਦਾਰ ਬਣਦਾ ਹੈ, ਅਤੇ ਉਸ ਨੂੰ ਜਨਤ ਵਿੱਚ ਮਿਲਣ ਵਾਲੀ ਪਾਕ ਸ਼ਰਾਬ ਤੋਂ ਵਾਂਜਿਆ ਰੱਖਿਆ ਜਾਵੇਗਾ।