عَنْ عَبْدِ اللَّهِ بْنِ عَمْرِو بْنِ الْعَاصِ رضي الله عنهما أنَّ رَسولَ اللَّهِ صلَّى اللَّهُ عليْه وسلَّمَ، قال:
«قَدْ أَفْلَحَ مَن أَسْلَمَ، وَرُزِقَ كَفَافًا، وَقَنَّعَهُ اللَّهُ بما آتَاهُ».
[صحيح] - [رواه مسلم] - [صحيح مسلم: 1054]
المزيــد ...
ਅਬਦੁੱਲਾਹ ਬਿਨ ਅਮਰ ਬਿਨ ਅਲ-ਆਸ ਰਜ਼ੀਅੱਲਾਹੁ ਅਨਹੁਮਾਂ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਉਹ ਵਿਅਕਤੀ ਸਫ਼ਲ ਹੋ ਗਿਆ ਜੋ ਇਸਲਾਮ ਲਿਆ, ਜਿਸਨੂੰ ਪਰਯਾਪਤ ਰਿਜ਼ਕ ਮਿਲਿਆ, ਅਤੇ ਜਿਸਨੂੰ ਅੱਲਾਹ ਨੇ ਉਸ ਨੂੰ ਦਿੱਤੇ ਹੋਏ ਨਾਲ ਸੰਤੋਸ਼ ਕਰਨਾ ਸਿਖਾਇਆ।"
[صحيح] - [رواه مسلم] - [صحيح مسلم - 1054]
ਨਬੀ ﷺ ਨੇ ਵਿਆਖਿਆ ਕੀਤੀ ਕਿ ਜੇਹੜਾ ਵਿਅਕਤੀ ਆਪਣੇ ਰੱਬ ਦੀ ਆਗਿਆ ‘ਚ ਆ ਕੇ ਸਹੀ ਰਸਤੇ ‘ਤੇ ਆਇਆ, ਇਸਲਾਮ ਵਿਚ ਫ਼ਤਹ ਅਤੇ ਕਾਮਯਾਬੀ ਹਾਸਲ ਕੀਤੀ, ਉਸਨੂੰ ਹਲਾਲ ਰਿਜ਼ਕ ਦਿੱਤਾ ਗਿਆ ਜੋ ਉਸਦੀ ਜ਼ਰੂਰਤ ਮੁਤਾਬਕ ਹੋਵੇ, ਨਾ ਵੱਧ ਨਾ ਘੱਟ, ਅਤੇ ਅੱਲਾਹ ਨੇ ਉਸਨੂੰ ਉਸਦੇ ਦਿੱਤੇ ਹੋਏ ਨਾਲ ਸੰਤੁਸ਼ਟ ਅਤੇ ਰਾਜ਼ੀ ਬਣਾ ਦਿੱਤਾ।