عَنْ ابْنِ عَبَّاسٍ رضي الله عنهما قَالَ:
قَالَ رَسُولُ اللَّهِ صَلَّى اللَّهُ عَلَيْهِ وَسَلَّمَ غَدَاةَ الْعَقَبَةِ وَهُوَ عَلَى نَاقَتِهِ: «الْقُطْ لِي حَصًى» فَلَقَطْتُ لَهُ سَبْعَ حَصَيَاتٍ، هُنَّ حَصَى الْخَذْفِ، فَجَعَلَ يَنْفُضُهُنَّ فِي كَفِّهِ وَيَقُولُ: «أَمْثَالَ هَؤُلَاءِ فَارْمُوا» ثُمَّ قَالَ: «أَيُّهَا النَّاسُ، إِيَّاكُمْ وَالْغُلُوَّ فِي الدِّينِ، فَإِنَّما أَهْلَكَ مَنْ كَانَ قَبْلَكُمْ الْغُلُوُّ فِي الدِّينِ».

[صحيح] - [رواه ابن ماجه والنسائي وأحمد] - [سنن ابن ماجه: 3029]
المزيــد ...

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਨੇ ਅਕਬਾ ਦੀ ਸਵੇਰ, ਜਦੋਂ ਆਪ ﷺ ਆਪਣੀ ਊਠਣੀ 'ਤੇ ਸਵਾਰ ਸਨ, ਫ਼ਰਮਾਇਆ: "ਮੇਰੇ ਲਈ ਕੁੱਝ ਰੋੜੀਆਂ ਚੁੱਕ ਕੇ ਲਿਆਓ।" ਸੋ ਮੈਂ ਆਪ ﷺ ਲਈ ਸੱਤ ਰੋੜੀਆਂ ਚੁੱਕ ਕੇ ਲਿਆਂਦੀਆਂ, ਜੋ ਚਨੇ ਦੇ ਦਾਣੇ ਦੇ ਬਰਾਬਰ ਸਨ। ਆਪ ﷺ ਉਨ੍ਹਾਂ ਨੂੰ ਆਪਣੀ ਹਥੇਲੀ ਵਿੱਚ ਰੱਖ ਕੇ ਝਾੜਨ ਲੱਗੇ ਤੇ ਫਰਮਾਇਆ: "ਇਸੇ ਤਰ੍ਹਾਂ ਦੀਆਂ ਰੋੜੀਆਂ ਮਾਰਿਆ ਕਰੋ।" ਫੇਰ ਫ਼ਰਮਾਇਆ: "ਲੋਕੋ! ਦੀਨ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ) ਤੋਂ ਬਚੋ। ਕਿਉਂਕਿ ਦੀਨ ਵਿੱਚ ਇਸੇ ਗੁਲੁ ਕਰਨ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕੀਤਾ ਹੈ।"

[صحيح] - [رواه ابن ماجه والنسائي وأحمد] - [سنن ابن ماجه - 3029]

ਵਿਆਖਿਆ

ਅਬਦੁੱਲਾਹ ਬਿਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਉਹ ਹੱਜਾਤੁਲ-ਵਿਦਾ ਦੇ ਮੌਕੇ 'ਤੇ, ਕੁਰਬਾਨੀ ਵਾਲੇ ਦਿਨ, ਜਮਰਾ ਅਕਬਾ ਵਿੱਚ ਰੋੜੀਆਂ ਮਾਰਨ ਦੀ ਸਵੇਰ ਅੱਲਾਹ ਦੇ ਨਬੀ ﷺ ਦੇ ਨਾਲ ਸਨ। ਇਸੇ ਦੌਰਾਨ ਆਪ ﷺ ਨੇ ਉਨ੍ਹਾਂ ਨੂੰ ਕੁੱਝ ਰੋੜੀਆਂ ਚੁੱਕ ਕੇ ਲਿਆਉਣ ਦਾ ਹੁਕਮ ਦਿੱਤਾ। ਸੋ ਉਨ੍ਹਾਂ ਨੇ ਸੱਤ ਰੋੜੀਆਂ ਆਪ ﷺ ਨੂੰ ਪੇਸ਼ ਕੀਤੀਆਂ। ਹਰ ਰੋੜੀ ਚਨੇ (ਛੋਲੇ) ਦੇ ਦਾਣੇ ਦੇ ਬਰਾਬਰ ਸੀ। ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਰੋੜੀਆਂ ਨੂੰ ਆਪਣੀ ਹਥੇਲੀ ਵਿੱਚ ਰੱਖ ਕੇ ਹਿਲਾਇਆ ਤੇ ਫ਼ਰਮਾਇਆ: ਇਸੇ ਅਕਾਰ ਦੀਆਂ ਰੋੜੀਆਂ ਮਾਰਿਆ ਕਰੋ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਦੀਨੀ (ਧਾਰਮਿਕ) ਮਾਮਲਿਆਂ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ), ਸਖ਼ਤੀ ਤੋਂ ਕੰਮ ਲੈਣ ਅਤੇ ਉਲੰਘਣਾਵਾਂ ਕਰਨ ਤੋਂ ਮਨਾਹ ਕੀਤਾ। ਕਿਉਂਕਿ ਇਸੇ ਦੀਨੀ ਮਾਮਲਿਆਂ ਵਿੱਚ ਗੁਲੁ, ਸਖਤੀ ਤੇ ਉਲੰਘਣਾਵਾਂ ਕਰਨ ਨੇ ਪਿਛਲੀਆਂ ਉੱਮਤਾਂ ਨੂੰ ਬਰਬਾਦ ਕੀਤਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਦੀਨ (ਧਰਮ) ਵਿੱਚ ਗੁਲੁ ਕਰਨ ਦੀ ਮਨਾਹੀ, ਇਸਦੇ ਮਾੜੇ ਨਤੀਜੇ ਅਤੇ ਇਸ ਗੱਲ ਦਾ ਬਿਆਨ (ਵਿਆਖਿਆ) ਕਿ ਦੀਨ ਵਿੱਚ ਗੁਲੁ ਕਰਨਾ ਬਰਬਾਦੀ ਦਾ ਕਾਰਨ ਹੈ।
  2. ਪਿਛਲੀਆਂ ਉੱਮਤਾਂ ਦੀ ਕੀਤੀਆਂ ਗਲਤੀਆਂ ਤੋਂ ਸਬਕ ਸਿੱਖਣਾ ਤਾਂ ਜੋ ਉਨ੍ਹਾਂ ਤੋਂ ਬਚਿਆ ਜਾ ਸਕੇ।
  3. ਸੁੰਨਤ ਦੀ ਪੈਰਵੀ (ਪਾਲਣਾ) ਕਰਨ ਦੀ ਪ੍ਰੇਰਨਾ।
ਅਨੁਵਾਦ ਦਿਖਾਓਣਾ
ਸ਼੍ਰੇਣੀਆਂ
ਹੋਰ