عَنْ أَبِي سَعِيدٍ الخُدْرِيِّ رَضِيَ اللَّهُ عَنْهُ قَالَ: قَالَ النَّبِيُّ صَلَّى اللهُ عَلَيْهِ وَسَلَّمَ:
«لاَ تَسُبُّوا أَصْحَابِي، فَلَوْ أَنَّ أَحَدَكُمْ أَنْفَقَ مِثْلَ أُحُدٍ ذَهَبًا مَا بَلَغَ مُدَّ أَحَدِهِمْ، وَلاَ نَصِيفَهُ».

[صحيح] - [متفق عليه] - [صحيح البخاري: 3673]
المزيــد ...

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਮੇਰੇ ਸਹਾਬੀਆਂ ਨੂੰ ਬੁਰਾ-ਭਲਾ ਨਾ ਕਹੋ। ਜੇਕਰ ਤੁਹਾਡੇ ਵਿੱਚੋਂ ਕੋਈ ਉਹਦ ਪਹਾੜ ਦੇ ਬਰਾਬਰ ਵੀ ਸੋਨਾ ਖਰਚ ਕਰ ਦੇਵੇ, ਤਾਂ ਵੀ ਉਨ੍ਹਾਂ ਦੇ ਇੱਕ ਮੁਦ ਜਾਂ ਅੱਧੇ ਮੁਦ ਖਰਚ ਕਰਨ ਦੇ ਬਰਾਬਰ ਨਹੀਂ ਪਹੁੰਚ ਸਕਦਾ।"

[صحيح] - [متفق عليه] - [صحيح البخاري - 3673]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ ਨੂੰ ਗਾਲ ਕੱਢਣ ਤੇ ਬੁਰਾ-ਭਲਾ ਬੋਲਣ ਤੋਂ ਮਨਾਹ ਕੀਤਾ ਹੈ। ਖ਼ਾਸ ਤੌਰ 'ਤੇ ਸਭ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਵਾਲੇ ਮੁਹਾਜਿਰਾਂ ਤੇ ਅਨਸਾਰੀਆਂ ਨੂੰ। ਆਪ ﷺ ਨੇ ਅੱਗੇ ਫਰਮਾਇਆ ਕਿ ਬਾਅਦ ਵਿੱਚ ਆਉਣ ਵਾਲਾ ਕੋਈ ਵਿਅਕਤੀ ਜੇਕਰ ਉਹਦ ਪਹਾੜ ਜਿੰਨਾ ਸੋਨਾ ਵੀ ਅੱਲਾਹ ਦੇ ਰਾਹ ਵਿੱਚ ਖਰਚ ਕਰ ਦੇਵੇ, ਤਾਂ ਵੀ ਉੱਨਾ ਸਵਾਬ ਹਾਸਲ ਨਹੀਂ ਕਰ ਸਕੇਗਾ, ਜਿੰਨਾ ਕਿਸੇ ਸਹਾਬੀ ਨੂੰ ਇੱਕ ਮੁਦ ਜਾਂ ਅੱਧਾ ਮੁਦ ਖਰਚ ਕਰਨ 'ਤੇ ਮਿਲ ਜਾਂਦਾ ਹੈ। ਯਾਦ ਰਹੇ ਮੁਦ ਇੱਕ ਆਮ ਸ਼ਰੀਰ ਵਾਲੇ ਇਨਸਾਨ ਦੇ ਦੋਵੇਂ ਹੱਥ ਭਰ ਜਾਣ ਦੇ ਮਾਪ ਨੂੰ ਕਹਿੰਦੇ ਹਨ। ਸਹਾਬੀਆਂ ਨੂੰ ਇੰਨਾ ਵੱਡਾ ਸਵਾਬ ਉਨ੍ਹਾਂ ਦੇ ਖਾਲਸ ਦਿਲ, ਸੱਚੀ ਨੀਅਤ ਅਤੇ ਮੱਕਾ ਫਤਿਹ ਕਰਨ ਤੋਂ ਪਹਿਲਾਂ ਉਸ ਵੇਲੇ ਵਿੱਚ ਖਰਚ ਕਰਨ ਅਤੇ ਜੰਗ ਵਿੱਚ ਸ਼ਾਮਲ ਹੋਣ ਕਾਰਨ ਮਿਲਿਆ, ਜਦੋਂ ਉਸ ਦੀ ਸਖਤ ਲੋੜ ਸੀ।

ਹਦੀਸ ਦੇ ਫਾਇਦੇ ਵਿੱਚੋਂ

  1. ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਨੂੰ ਗਾਲਾਂ ਕੱਢਣਾ ਹਰਾਮ ਹੈ ਅਤੇ ਕਬੀਰਾ (ਵੱਡਾ) ਗੁਨਾਹ ਹੈ।
ਅਨੁਵਾਦ ਦਿਖਾਓਣਾ
ਸ਼੍ਰੇਣੀਆਂ