1. ਮੁੱਖ ਪੰਨਾ
  2. ਸ਼੍ਰੇਣੀਆਂ
  3. Jurisprudence and Juristic Principles

ਗੱਲ ਜਾਂ ਬਾਤਾਂ ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ! ਜੇਕਰ ਅੱਲਾਹ ਨੇ ਚਾਹਿਆ, ਤਾਂ ਜਦੋਂ ਵੀ ਮੈਂ ਕਿਸੇ ਗੱਲ ਦੀ ਕਸਮ ਖਾਵਾਂਗਾ ਅਤੇ ਦੂਸਰੀ ਗੱਲ ਨੂੰ ਉਸ ਤੋਂ ਬਿਹਤਰ ਵੇਖਾਂਗਾ, ਤਾਂ ਆਪਣੀ ਕਸਮ ਦਾ ਕੱਫ਼ਾਰਾ ਅਦਾ ਕਰ ਦਿਆਂਗਾ ਅਤੇ ਉਹੀ ਕਰਾਂਗਾ ਜੋ ਬਿਹਤਰ ਹੋਵੇ।

عَنْ أَبِي مُوسَى الأَشْعَرِيِّ رضي الله عنه قَالَ:
أَتَيْتُ رَسُولَ اللَّهِ صَلَّى اللهُ عَلَيْهِ وَسَلَّمَ فِي رَهْطٍ مِنَ الأَشْعَرِيِّينَ أَسْتَحْمِلُهُ، فَقَالَ: «وَاللَّهِ لاَ أَحْمِلُكُمْ، مَا عِنْدِي مَا أَحْمِلُكُمْ» ثُمَّ لَبِثْنَا مَا شَاءَ اللَّهُ فَأُتِيَ بِإِبِلٍ، فَأَمَرَ لَنَا بِثَلاَثَةِ ذَوْدٍ، فَلَمَّا انْطَلَقْنَا قَالَ بَعْضُنَا لِبَعْضٍ: لاَ يُبَارِكُ اللَّهُ لَنَا، أَتَيْنَا رَسُولَ اللَّهِ صَلَّى اللهُ عَلَيْهِ وَسَلَّمَ نَسْتَحْمِلُهُ فَحَلَفَ أَنْ لاَ يَحْمِلَنَا فَحَمَلَنَا، فَقَالَ أَبُو مُوسَى: فَأَتَيْنَا النَّبِيَّ صَلَّى اللهُ عَلَيْهِ وَسَلَّمَ فَذَكَرْنَا ذَلِكَ لَهُ، فَقَالَ: «مَا أَنَا حَمَلْتُكُمْ، بَلِ اللَّهُ حَمَلَكُمْ، إِنِّي وَاللَّهِ -إِنْ شَاءَ اللَّهُ- لا أَحْلِفُ عَلَى يَمِينٍ، فَأَرَى غَيْرَهَا خَيْرًا مِنْهَا، إِلَّا كَفَّرْتُ عَنْ يَمِينِي، وَأَتَيْتُ الَّذِي هُوَ خَيْرٌ».

ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਅੱਲਾਹ ਦੇ ਰਸੂਲ ﷺ ਕੋਲ ਅਸ਼ਅਰੀ ਕਬੀਲੇ ਦੇ ਕੁੱਝ ਲੋਕਾਂ ਨਾਲ ਪਹੁੰਚਿਆ। ਮੈਂ ਆਪ ﷺ ਕੋਲੋਂ ਸਵਾਰੀ ਮੰਗੀ, ਤਾਂ ਆਪ ﷺ ਨੇ ਕਿਹਾ: "ਅੱਲਾਹ ਦੀ ਕਸਮ! ਮੈਂ ਤੈਨੂੰ ਸਵਾਰੀ ਨਹੀਂ ਦੇ ਸਕਦਾ ਅਤੇ ਨਾ ਮੇਰੇ ਕੋਲ ਕੋਈ ਸਵਾਰੀ ਹੈ, ਜੋ ਮੈਂ ਤੈਨੂੰ ਦੇ ਸਕਾਂ।" ਫੇਰ ਅਸੀਂ ਉੱਥੇ ਉੱਨੀ ਦੇਰ ਰੁਕੇ, ਜਿੰਨੀ ਦੇਰ ਅੱਲਾਹ ਨੇ ਚਾਹਿਆ। ਇਸੇ ਦੌਰਾਨ ਆਪ ﷺ ਕੋਲ ਕੁੱਝ ਊਠ ਆ ਗਏ, ਤਾਂ ਆਪ ﷺ ਨੇ ਸਾਨੂੰ ਤਿੰਨ ਊਠ ਦੇਣ ਦਾ ਹੁਕਮ ਦਿੱਤਾ। ਜਦੋਂ ਅਸੀਂ ਚੱਲੇ ਪਏ, ਤਾਂ ਸਾਡੇ ਵਿੱਚੋਂ ਕੁੱਝ ਲੋਕਾਂ ਨੇ ਦੂਜੇ ਲੋਕਾਂ ਨੂੰ ਕਿਹਾ: ਅੱਲਾਹ ਸਾਡੇ ਲਈ ਬਰਕਤ ਨਾ ਕਰੇ, ਅਸੀਂ ਅੱਲਾਹ ਦੇ ਰਸੂਲ ﷺ ਕੋਲ ਆ ਕੇ ਸਵਾਰੀ ਮੰਗੀ ਅਤੇ ਆਪ ﷺ ਨੇ ਕਸਮ ਖਾ ਕੇ ਕਿਹਾ ਸੀ ਕਿ ਸਾਨੂੰ ਸਵਾਰੀ ਨਹੀਂ ਦੇ ਸਕਣਗੇ ਅਤੇ ਫੇਰ ਦੇ ਦਿੱਤੀ। ਅਬੁ-ਮੂਸਾ (ਰ.) ਕਹਿੰਦੇ ਹਨ: ਸੋ, ਅਸੀਂ ਅੱਲਾਹ ਦੇ ਰਸੂਲ ﷺ ਕੋਲ ਵਾਪਸ ਆਏ ਅਤੇ ਆਪ ﷺ ਦੇ ਸਾਹਮਣੇ ਇਸਦਾ ਜ਼ਿਕਰ ਕੀਤਾ, ਤਾਂ ਆਪ ﷺ ਨੇ ਕਿਹਾ: "ਤੁਹਾਨੂੰ ਸਵਾਰੀ ਮੈਂ ਨਹੀਂ ਦਿੱਤੀ। ਸਵਾਰੀ ਤਾਂ ਤੁਹਾਨੂੰ ਅੱਲਾਹ ਨੇ ਦਿੱਤੀ ਹੈ। ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ! ਜੇਕਰ ਅੱਲਾਹ ਨੇ ਚਾਹਿਆ, ਤਾਂ ਜਦੋਂ ਵੀ ਮੈਂ ਕਿਸੇ ਗੱਲ ਦੀ ਕਸਮ ਖਾਵਾਂਗਾ ਅਤੇ ਦੂਸਰੀ ਗੱਲ ਨੂੰ ਉਸ ਤੋਂ ਬਿਹਤਰ ਵੇਖਾਂਗਾ, ਤਾਂ ਆਪਣੀ ਕਸਮ ਦਾ ਕੱਫ਼ਾਰਾ ਅਦਾ ਕਰ ਦਿਆਂਗਾ ਅਤੇ ਉਹੀ ਕਰਾਂਗਾ ਜੋ ਬਿਹਤਰ ਹੋਵੇ।"

صحيح متفق عليه صحيح البخاري - 6718

ਵਿਆਖਿਆ

ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਹ ਅੱਲਾਹ ਦੇ ਰਸੂਲ ﷺ ਕੋਲ ਆਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਬੀਲੇ ਦੇ ਕੁੱਝ ਲੋਕ ਵੀ ਮੌਜੂਦ ਸਨ। ਮਕਸਦ ਇਹ ਸੀ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਨੂੰ ਸਵਾਰੀ ਲਈ ਕੁੱਝ ਊਠ ਦੇ ਦੇਣ, ਤਾਂ ਜੋ ਉਹ ਜਿਹਾਦ ਵਿੱਚ ਸ਼ਾਮਲ ਹੋ ਸਕਣ। ਲੇਕਿਨ ਅੱਲਾਹ ਦੇ ਨਬੀ ﷺ ਨੇ ਕਸਮ (ਸੁੰਹ) ਖਾ ਕੇ ਦੱਸ ਦਿੱਤਾ ਕਿ ਆਪ ﷺ ਉਨ੍ਹਾਂ ਨੂੰ ਸਵਾਰੀ ਨਹੀਂ ਦੇ ਸਕਦੇ। ਆਪ ﷺ ਕੋਲ ਉਨ੍ਹਾਂ ਨੂੰ ਦੇਣ ਲਈ ਸਵਾਰੀ ਦਾ ਪ੍ਰਬੰਧ ਨਹੀਂ ਹੈ। ਸੋ, ਉਹ ਵਾਪਸ ਹੋ ਗਏ। ਕੁੱਝ ਦੇਰ ਲਈ ਰੁਕੇ ਅਤੇ ਫੇਰ ਅੱਲਾਹ ਦੇ ਨਬੀ ﷺ ਕੋਲ ਤਿੰਨ ਊਠ ਆਏ, ਤਾਂ ਉਨ੍ਹਾਂ ਵੱਲ ਭੇਜ ਦਿੱਤੇ। ਇਹ ਦੇਖ ਕੇ ਉਨ੍ਹਾਂ ਵਿੱਚੋਂ ਕੁੱਝ ਲੋਕਾਂ ਨੇ ਬਾਕੀਆਂ ਨੂੰ ਕਿਹਾ: ਅੱਲਾਹ ਸਾਨੂੰ ਇਨ੍ਹਾਂ ਊਠਾਂ ਵਿੱਚ ਬਰਕਤ ਨਾ ਦੇਵੇ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਸਾਨੂੰ ਸਵਾਰੀ ਨਾ ਦੇਣ ਦੀ ਕਸਮ ਖਾ ਲਈ ਸੀ। ਸੋ, ਉਹ ਆਪ ﷺ ਕੋਲ ਆਏ ਅਤੇ ਇਹੋ ਗੱਲ ਪੁੱਛੀ, ਤਾਂ ਆਪ ﷺ ਨੇ ਕਿਹਾ: ਤੁਹਾਨੂੰ ਸਵਾਰੀ ਤਾਂ ਅਸਲ ਵਿੱਚ ਅੱਲਾਹ ਨੇ ਦਿੱਤੀ ਹੈ। ਕਿਉਂਕਿ ਪ੍ਰਬੰਧ ਉਸੇ ਨੇ ਕੀਤਾ ਹੈ ਅਤੇ ਤੌਫੀਕ (ਸੁਯੋਗ) ਵੀ ਉਸੇ ਨੇ ਦਿੱਤੀ ਹੈ। ਮੈਂ ਤਾਂ ਬਸ ਇੱਕ ਸਬੱਬ (ਸਾਧਨ) ਹਾਂ ਕਿ ਇਹ ਕੰਮ ਮੇਰੇ ਹੱਥੀਂ ਪੂਰਾ ਹੋਇਆ। ਅੱਲਾਹ ਦੇ ਰਸੂਲ ﷺ ਨੇ ਅੱਗੇ ਫਰਮਾਇਆ: ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ, ਜਦੋਂ ਵੀ ਮੈਂ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੀ ਕਸਮ ਖਾਵਾਂਗਾ ਅਤੇ ਬਾਅਦ ਵਿੱਚ ਵੇਖਾਂਗਾ ਕਿ ਮੈਂ ਜਿਸ ਕੰਮ ਦੇ ਕਰਨ ਜਾਂ ਨਾ ਕਰਨ ਦੀ ਕਸਮ ਖਾਧੀ ਸੀ, ਉਸ ਨਾਲੋਂ ਬਿਹਤਰ ਕੰਮ ਦੂਜਾ ਹੈ, ਤਾਂ ਕਸਮ ਖਾਧੇ ਕੰਮ ਨੂੰ ਛੱਡ ਕੇ ਦੂਜਾ ਕੰਮ, ਜੋ ਉਸ ਨਾਲੋਂ ਬਿਹਤਰ ਹੈ, ਉਸਨੂੰ ਕਰਾਂਗਾ ਅਤੇ ਆਪਣੀ ਕਸਮ ਦਾ ਕੱਫ਼ਾਰਾ (ਹਰਜਾਨਾ/ਪ੍ਰਾਸ਼ਚਿਤ) ਦੇ ਦਿਆਂਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਕਿਸੇ ਸੂਚਨਾ ਦੀ ਪੁਸ਼ਟੀ ਕਰਨ ਲਈ, ਭਾਵੇਂ ਉਹ ਭਵਿੱਖ ਨਾਲ ਜੁੜੀ ਹੋਈ ਕਿਉਂ ਨਾ ਹੋਵੇ, ਕਸਮ (ਸੁੰਹ) ਦੀ ਮੰਗ ਦੇ ਬਗੈਰ ਵੀ ਕਸਮ ਖਾਣਾ ਜਾਇਜ਼ ਹੈ।
  2. ਕਸਮ ਖਾਣ ਤੋਂ ਬਾਅਦ "ਜੇ ਅੱਲਾਹ ਨੇ ਚਾਹਿਆ (ਇਨ-ਸ਼ਾ-ਅੱਲਾਹ)" ਕਹਿ ਕੇ ਕੁੱਝ ਚੀਜ਼ਾਂ ਨੂੰ ਕਸਮ ਦੇ ਦਾਇਰੇ ਤੋਂ ਬਾਹਰ ਰੱਖਣਾ ਜਾਇਜ਼ ਹੈ। ਕੁੱਝ ਚੀਜ਼ਾਂ ਨੂੰ ਕਸਮ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਨੀਅਤ, ਜਦੋਂ ਕਸਮ ਦੇ ਨਾਲ ਹੀ ਕਰ ਲਈ ਜਾਵੇ ਅਤੇ ਉਹ ਕਸਮ ਦੇ ਨਾਲ ਜੁੜੀ ਹੋਈ ਹੋਵੇ, ਤਾਂ ਕਸਮ ਤੋੜਨ ਵਾਲੇ 'ਤੇ ਕੱਫ਼ਾਰਾ ਵਾਜਿਬ (ਲਾਜ਼ਮੀ) ਨਹੀਂ ਹੁੰਦਾ।
  3. ਇਸ ਗੱਲ ਦੀ ਪ੍ਰੇਰਨਾ ਕਿ ਜਦੋਂ ਕੋਈ ਵਿਅਕਤੀ ਕਿਸੇ ਕੰਮ ਦੀ ਕਸਮ ਖਾ ਲਵੇ ਅਤੇ ਉਸਤੋਂ ਬਾਅਦ ਦੂਸਰੀ ਚੀਜ਼ ਨੂੰ ਉਸ ਨਾਲੋਂ ਬਿਹਤਰ ਦੇਖੇ, ਤਾਂ ਆਪਣੀ ਕਸਮ ਤੋੜ ਦੇਵੇ ਅਤੇ ਉਸ ਦਾ ਕੱਫ਼ਾਰਾ ਅਦਾ (ਪੂਰਾ) ਕਰੇ।

ਅਨੁਵਾਦ ਦਿਖਾਓਣਾ

53 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
LT Lietuvių الليتوانية
PRS دری الدرية
SR Српски الصربية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
OM Oromoo الأورومو
KN ಕನ್ನಡ الكانادا
WO Wolof الولوف
AZ Azərbaycan الأذربيجانية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
MR मराठी الماراثية