عَنْ أُمِّ حَبِيبَةَ رضي الله عنها زَوْجِ النَّبِيِّ صَلَّى اللَّهُ عَلَيْهِ وَسَلَّمَ قَالت: سَمِعْتُ رَسُولَ اللهِ صَلَّى اللَّهُ عَلَيْهِ وَسَلَّمَ يَقُولُ:
«مَنْ حَافَظَ عَلَى أَرْبَعِ رَكَعَاتٍ قَبْلَ الظُّهْرِ وَأَرْبَعٍ بَعْدَهَا حَرَّمَهُ اللَّهُ عَلَى النَّارِ».
[صحيح] - [رواه أبو داود والترمذي والنسائي وابن ماجه وأحمد] - [سنن الترمذي: 428]
المزيــد ...
ਉਮ੍ਹ ਹਬੀਬਾ ਰਜ਼ੀਅੱਲਾਹੁ ਅੰਹਾ ਜੋ ਕਿ ਨਬੀ ਅਕਰਮ ﷺ ਦੀ ਥੀ, ਉਨ੍ਹਾਂ ਨੇ ਕਿਹਾ: ਮੈਂ ਅਲਲਾ੍ਹ ਦੇ ਰਸੂਲ ﷺ ਨੂੰ ਇਹ ਫਰਮਾਂਦੇ ਸੁਣਿਆ:
"ਜੋ ਵਿਅਕਤੀ ਜੁਹਰ ਦੀ ਨਮਾਜ਼ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਬਾਅਦ ਵਿੱਚ ਚਾਰ ਰਕਅਤਾਂ ਪਾਬੰਦੀ ਨਾਲ ਅਦਾ ਕਰੇ, ਅੱਲਾਹ ਤਆਲਾ ਉਸ ਨੂੰ ਦੋਜ਼ਖ ਦੀ ਅੱਗ 'ਤੇ ਹਰਾਮ ਕਰ ਦੇਂਦਾ ਹੈ।"
[صحيح] - [رواه أبو داود والترمذي والنسائي وابن ماجه وأحمد] - [سنن الترمذي - 428]
ਨਬੀ ਕਰੀਮ ﷺ ਨੇ ਉਸ ਵਿਅਕਤੀ ਨੂੰ ਖੁਸ਼ਖਬਰੀ ਦਿੱਤੀ ਜੋ ਜੁਹਰ ਦੀ ਨਮਾਜ਼ ਤੋਂ ਪਹਿਲਾਂ ਚਾਰ ਨਫਲ ਰਕਅਤਾਂ ਅਤੇ ਬਾਅਦ ਵਿੱਚ ਚਾਰ ਰਕਅਤਾਂ ਪਾਬੰਦੀ ਨਾਲ ਪੜ੍ਹਦਾ ਹੈ, ਅਤੇ ਇਸ 'ਤੇ ਮੁਸਲਸਲ ਕਾਇਮ ਰਹਿੰਦਾ ਹੈ, ਤਾਂ ਅੱਲਾਹ ਤਆਲਾ ਉਸ ਨੂੰ ਦੋਜ਼ਖ ਦੀ ਅੱਗ 'ਤੇ ਹਰਾਮ ਕਰ ਦੇਂਦਾ ਹੈ।