عَنْ أَبِي هُرَيْرَةَ رَضِيَ اللَّهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّ اللَّهَ تَجَاوَزَ عَنْ أُمَّتِي مَا حَدَّثَتْ بِهِ أَنْفُسَهَا، مَا لَمْ تَعْمَلْ أَوْ تَتَكَلَّمْ».
[صحيح] - [متفق عليه] - [صحيح البخاري: 5269]
المزيــد ...
ਅਰਥਾਤ: ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣੇ..
"ਨਿਸ਼ਚਤ ਤੌਰ 'ਤੇ ਅੱਲਾਹ ਨੇ ਮੇਰੀ ਉੱਮਤ ਲਈ ਉਹ ਗੱਲਾਂ ਮਾਫ਼ ਕਰ ਦਿੱਤੀਆਂ ਹਨ ਜੋ ਉਹ ਆਪਣੇ ਦਿਲਾਂ ਵਿੱਚ ਸੋਚਦੀਆਂ ਹਨ, ਜਦ ਤੱਕ ਉਹ ਉਨ੍ਹਾਂ 'ਤੇ ਅਮਲ ਨਾ ਕਰ ਲੈਣ ਜਾਂ ਉਨ੍ਹਾਂ ਨੂੰ ਬੋਲ ਨਾ ਲੈਣ।"
[صحيح] - [متفق عليه] - [صحيح البخاري - 5269]
**ਨਬੀ ਕਰੀਮ ﷺ ਇਤਤਲਾ ਦੇ ਰਹੇ ਹਨ ਕਿ ਮੁਸਲਮਾਨ ਨੂੰ ਆਪਣੇ ਦਿਲ ਵਿੱਚ ਆਏ ਬੁਰੇ ਵਿਚਾਰਾਂ 'ਤੇ — ਜਦ ਤੱਕ ਉਹ ਉਨ੍ਹਾਂ 'ਤੇ ਅਮਲ ਨਾ ਕਰ ਲਵੇ ਜਾਂ ਉਨ੍ਹਾਂ ਨੂੰ ਬੋਲ ਨਾ ਲਵੇ — ਗ੍ਰਿਫ਼ਤ ਨਹੀਂ ਹੋਵੇਗੀ। ਕਿਉਂਕਿ ਅੱਲਾਹ ਨੇ ਤਕਲੀਫ਼ ਨੂੰ ਹਟਾ ਦਿੱਤਾ ਹੈ ਅਤੇ ਅੱਮਤ ਮੁਹੰਮਦੀ ﷺ ਨੂੰ ਉਹ ਗੱਲਾਂ ਮਾਫ਼ ਕਰ ਦਿੱਤੀਆਂ ਹਨ ਜੋ ਸਿਰਫ਼ ਦਿਮਾਗ ਵਿੱਚ ਆਉਣ ਜਾਂ ਦਿਲ ਵਿੱਚ ਘੁੰਮਣ, ਪਰ ਉਹਨਾਂ ਉੱਤੇ ਦਿਲ ਪੱਕਾ ਨਾ ਹੋਵੇ। ਪਰ ਜੇ ਕੋਈ ਗੁਨਾਹ ਵਾਲਾ ਵਿਚਾਰ ਦਿਲ ਵਿੱਚ ਠੀਕ ਥਾਂ ਬਣਾਲ਼ੇ ਜਿਵੇਂ ਤਕੱਬੁਰ, ਘਮੰਡ, ਨਿਫਾਕ — ਜਾਂ ਕਿਸੇ ਅੰਗ ਨਾਲ ਉਸ ਤੇ ਅਮਲ ਕਰ ਲਿਆ ਜਾਂ ਜ਼ਬਾਨ ਨਾਲ ਕਹਿ ਦਿੱਤਾ — ਤਾਂ ਫਿਰ ਉਸ 'ਤੇ ਗ੍ਰਿਫ਼ਤ ਹੋਵੇਗੀ।**