عن عائشة رضي الله عنها قالت:
كَانَ النَّبِيُّ صَلَّى اللهُ عَلَيْهِ وَسَلَّمَ يَذْكُرُ اللهَ عَلَى كُلِّ أَحْيَانِهِ.
[صحيح] - [رواه مسلم] - [صحيح مسلم: 373]
المزيــد ...
ਹਜ਼ਰਤ ਆਈਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਨਬੀ ਕਰੀਮ ﷺ ਹਰ ਹਾਲਤ ਵਿੱਚ ਅੱਲਾਹ ਦਾ ਜਿਕਰ ਕਰਦੇ ਰਹਿੰਦੇ ਸਨ।
[صحيح] - [رواه مسلم] - [صحيح مسلم - 373]
ਉਮ੍ਹਤ ਦੀ ਮਾਂ ਹਜ਼ਰਤ ਆਈਸ਼ਾ ਰਜ਼ੀਅੱਲਾਹੁ ਅਨਹਾ ਖ਼ਬਰ ਦਿੰਦੀ ਹਨ ਕਿ ਨਬੀ ਅਕਰਮ ﷺ ਅੱਲਾਹ ਤਆਲਾ ਦੇ ਜ਼ਿਕਰ 'ਚ ਬਹੁਤ ਹੀ ਪਾਬੰਦ ਅਤੇ ਲੱਗਨ ਵਾਲੇ ਸਨ, ਅਤੇ ਉਹ ਹਰ ਵਕਤ, ਹਰ ਥਾਂ ਅਤੇ ਹਰ ਹਾਲਤ ਵਿੱਚ ਅੱਲਾਹ ਤਆਲਾ ਦਾ ਜ਼ਿਕਰ ਕਰਦੇ ਰਹਿੰਦੇ ਸਨ।