عَنْ عَائِشَةَ أُمِّ المُؤْمِنينَ رَضِيَ اللَّهُ عَنْهَا أَنَّهَا قَالَتْ:
مَا خُيِّرَ رَسُولُ اللَّهِ صَلَّى اللهُ عَلَيْهِ وَسَلَّمَ بَيْنَ أَمْرَيْنِ إِلَّا أَخَذَ أَيْسَرَهُمَا، مَا لَمْ يَكُنْ إِثْمًا، فَإِنْ كَانَ إِثْمًا كَانَ أَبْعَدَ النَّاسِ مِنْهُ، وَمَا انْتَقَمَ رَسُولُ اللَّهِ صَلَّى اللهُ عَلَيْهِ وَسَلَّمَ لِنَفْسِهِ إِلَّا أَنْ تُنْتَهَكَ حُرْمَةُ اللَّهِ، فَيَنْتَقِمَ لِلَّهِ بِهَا.
[صحيح] - [متفق عليه] - [صحيح البخاري: 3560]
المزيــد ...
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ:
ਨਬੀ ﷺ ਨੂੰ ਕਦੇ ਵੀ ਦੋ ਚੀਜ਼ਾਂ ਵਿੱਚੋਂ ਚੁਣਾਉਣਾ ਪਿਆ ਤਾਂ ਉਹ ਹਮੇਸ਼ਾ ਸੌਖੀ ਤੇ ਆਸਾਨ ਚੀਜ਼ ਨੂੰ ਚੁਣਦੇ ਸਨ, ਜੇਕਰ ਉਹ ਗਲਤ ਨਾ ਹੋਵੇ। ਜੇਕਰ ਉਹ ਗਲਤ ਹੋਵੇ ਤਾਂ ਉਹ ਉਸ ਤੋਂ ਸਭ ਤੋਂ ਵੱਧ ਦੂਰ ਰਹਿੰਦੇ ਸਨ। ،ਅਤੇ ਨਬੀ ﷺ ਨੇ ਆਪਣੇ ਲਈ ਕਦੇ ਬਦਲਾ ਨਹੀਂ ਲਿਆ ਸਿਵਾਏ ਇਸ ਦੇ ਕਿ ਅੱਲਾਹ ਦੀ ਹੱਦਬੰਦੀ ਦੀ ਉਲੰਘਣਾ ਹੋਵੇ, ਤਾਂ ਉਹ ਅੱਲਾਹ ਲਈ ਬਦਲਾ ਲੈਂਦੇ ਸਨ।
[صحيح] - [متفق عليه] - [صحيح البخاري - 3560]
ਮੁਮਿਨਾਤ ਦੀ ਮਾਤਾ ਆਇਸ਼ਾ (ਰਜ਼ੀਅੱਲਾਹੁ ਅਨਹਾ) ਨੇ ਨਬੀ ﷺ ਦੀਆਂ ਕੁਝ ਖੂਬੀਆਂ ਦੱਸਦਿਆਂ ਕਿਹਾ ਕਿ ਜਦੋਂ ਵੀ ਨਬੀ ﷺ ਨੂੰ ਦੋ ਚੀਜ਼ਾਂ ਵਿੱਚੋਂ ਚੁਣਨਾ ਪੈਂਦਾ ਸੀ, ਤਾਂ ਉਹ ਹਮੇਸ਼ਾ ਸੌਖੀ ਅਤੇ ਆਸਾਨ ਚੀਜ਼ ਨੂੰ ਚੁਣਦੇ ਸਨ, ਜੇਕਰ ਉਹ ਆਸਾਨ ਚੀਜ਼ ਕਿਸੇ ਗੁਨਾਹ ਵਾਲੇ ਕੰਮ ਨਾਲ ਜੁੜੀ ਨਾ ਹੋਵੇ। ਜੇਕਰ ਆਸਾਨ ਚੀਜ਼ ਗਲਤ ਕੰਮ ਨੂੰ ਲੈ ਕੇ ਹੋਵੇ, ਤਾਂ ਉਹ ਉਸ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਸ ਵੇਲੇ ਸਭ ਤੋਂ ਵੱਧ ਸਖ਼ਤ ਤੇ ਮੁਸ਼ਕਿਲ ਚੀਜ਼ ਚੁਣਦੇ ਸਨ। ਨਬੀ ਕਰੀਮ ﷺ ਨੇ ਕਦੇ ਵੀ ਆਪਣੀ ਜ਼ਾਤ ਲਈ ਬਦਲਾ ਨਹੀਂ ਲਿਆ। ਉਹ ਹਮੇਸ਼ਾ ਮਾਫ਼ ਕਰਦੇ ਅਤੇ ਦਰਗੁਜ਼ਰ ਫਰਮਾਉਂਦੇ ਸਨ। ਪਰ ਜਦੋਂ ਅੱਲਾਹ ਦੀ ਹਦਬੰਦੀ ਦੀ ਉਲੰਘਣਾ ਕੀਤੀ ਜਾਂਦੀ ਸੀ, ਤਾਂ ਉਹ ਸਿਰਫ਼ ਅੱਲਾਹ ਲਈ ਗੁੱਸਾ ਕਰਦੇ ਸਨ ਅਤੇ ਅੱਲਾਹ ਲਈ ਹੀ ਬਦਲਾ ਲੈਂਦੇ ਸਨ। ਅੱਲਾਹ ਦੇ ਕੰਮ ਵਿੱਚ ਉਹ ਸਭ ਤੋਂ ਵੱਧ ਗੁੱਸਾ ਕਰਨ ਵਾਲੇ ਸਨ।