عَنْ عُبَادَةَ بْنِ الصَّامِتِ رَضيَ اللهُ عنهُ أَنَّ رَسُولَ اللهِ صَلَّى اللَّهُ عَلَيْهِ وَسَلَّمَ قَالَ:
«فِي الجَنَّةِ مِائَةُ دَرَجَةٍ مَا بَيْنَ كُلِّ دَرَجَتَيْنِ كَمَا بَيْنَ السَّمَاءِ وَالأَرْضِ، وَالْفِرْدَوْسُ أَعْلاَهَا دَرَجَةً وَمِنْهَا تُفَجَّرُ أَنْهَارُ الجَنَّةِ الأَرْبَعَةُ، وَمِنْ فَوْقِهَا يَكُونُ العَرْشُ، فَإِذَا سَأَلْتُمُ اللَّهَ فَسَلُوهُ الفِرْدَوْسَ».
[صحيح] - [رواه الترمذي] - [سنن الترمذي: 2531]
المزيــد ...
ਹਜ਼ਰਤ ਉਬਾਦਾ ਬਿਨ ਅੱਸਾਮਤ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
«ਜੰਨਤ ਵਿੱਚ ਸੌ ਦਰਜੇ ਹਨ, ਹਰ ਇੱਕ ਦਰਜੇ ਦੇ ਦਰਮਿਆਨ ਦੇ ਫਾਸਲੇ ਆਕਾਸ਼ ਅਤੇ ਧਰਤੀ ਦੇ ਦਰਮਿਆਨ ਦੇ ਫਾਸਲੇ ਵਰਗੇ ਹਨ। ਫਿਰਦੌਸ ਉਸ ਦਾ ਸਭ ਤੋਂ ਉੱਚਾ ਦਰਜਾ ਹੈ, ਅਤੇ ਇਸ ਤੋਂ ਜੰਨਤ ਦੀਆਂ ਚਾਰ ਨਦੀਆਂ ਵਗਦੀਆਂ ਹਨ। ਅਤੇ ਇਸ ਦੇ ਉੱਪਰ ਅਰਸ਼ ਹੋਵੇਗਾ। ਇਸ ਲਈ ਜਦੋਂ ਤੁਸੀਂ ਅੱਲਾਹ ਤੋਂ ਮੰਗੋ, ਤਾਂ ਫਿਰਦੌਸ ਦੀ ਮੰਗ ਕਰੋ»।
[صحيح] - [رواه الترمذي] - [سنن الترمذي - 2531]
ਨਬੀ ਕਰੀਮ ﷺ ਨੇ ਇਤਲਾ ਦਿੱਤੀ ਕਿ ਆਖ਼ਰਤ ਦੀ ਜੰਨਤ ਵਿੱਚ ਸੌ ਦਰਜੇ ਅਤੇ ਮਾਨ-ਸਥਾਨ ਹਨ, ਹਰ ਇੱਕ ਦਰਜੇ ਦੇ ਦਰਮਿਆਨ ਫਾਸਲਾ ਆਕਾਸ਼ ਅਤੇ ਧਰਤੀ ਦੇ ਦਰਮਿਆਨ ਦੇ ਫਾਸਲੇ ਵਰਗਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਉੱਚਾ ਦਰਜਾ ਫਿਰਦੌਸ ਹੈ, ਅਤੇ ਇਸ ਤੋਂ ਜੰਨਤ ਦੀਆਂ ਚਾਰ ਨਦੀਆਂ ਵਗਦੀਆਂ ਹਨ। ਫਿਰਦੌਸ ਦੇ ਉੱਪਰ ਅਰਸ਼ ਹੋਵੇਗਾ। ਇਸ ਲਈ ਜਦੋਂ ਤੁਸੀਂ ਅੱਲਾਹ ਤੋਂ ਮੰਗਦੇ ਹੋ, ਤਾਂ ਫਿਰਦੌਸ ਦੀ ਮੰਗ ਕਰੋ, ਕਿਉਂਕਿ ਇਹ ਸਭ ਜੰਨਤਾਂ ਤੋਂ ਉੱਪਰ ਹੈ।