عَنْ أَبِي سَعِيدٍ الْخُدْرِيِّ رضي الله عنه قَالَ:
كُنَّا نُخْرِجُ إِذْ كَانَ فِينَا رَسُولُ اللهِ صَلَّى اللهُ عَلَيْهِ وَسَلَّمَ زَكَاةَ الْفِطْرِ، عَنْ كُلِّ صَغِيرٍ وَكَبِيرٍ، حُرٍّ أَوْ مَمْلُوكٍ، صَاعًا مِنْ طَعَامٍ، أَوْ صَاعًا مِنْ أَقِطٍ، أَوْ صَاعًا مِنْ شَعِيرٍ، أَوْ صَاعًا مِنْ تَمْرٍ، أَوْ صَاعًا مِنْ زَبِيبٍ، فَلَمْ نَزَلْ نُخْرِجُهُ حَتَّى قَدِمَ عَلَيْنَا مُعَاوِيَةُ بْنُ أَبِي سُفْيَانَ رضي الله عنه حَاجًّا، أَوْ مُعْتَمِرًا فَكَلَّمَ النَّاسَ عَلَى الْمِنْبَرِ، فَكَانَ فِيمَا كَلَّمَ بِهِ النَّاسَ أَنْ قَالَ: إِنِّي أَرَى أَنَّ مُدَّيْنِ مِنْ سَمْرَاءِ الشَّامِ، تَعْدِلُ صَاعًا مِنْ تَمْرٍ، فَأَخَذَ النَّاسُ بِذَلِكَ، قَالَ أَبُو سَعِيدٍ: فَأَمَّا أَنَا فَلَا أَزَالُ أُخْرِجُهُ كَمَا كُنْتُ أُخْرِجُهُ، أَبَدًا مَا عِشْتُ.
[صحيح] - [متفق عليه] - [صحيح مسلم: 985]
المزيــد ...
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ:
ਅਸੀਂ ਉਸ ਵੇਲੇ ਫ਼ਿਤਰੇ ਦੀ ਜ਼ਕਾਤ ਅਦਾ ਕਰਦੇ ਸੀ ਜਦੋਂ ਹਜ਼ਰਤ ਰਸੂਲੁੱਲਾਹ ﷺ ਸਾਡੇ ਦਰਮਿਆਨ ਮੌਜੂਦ ਸਨ। ਅਸੀਂ ਹਰ ਛੋਟੇ ਵੱਡੇ, ਆਜ਼ਾਦ ਜਾਂ ਗੁਲਾਮ ਦੀ ਓਰੋਂ ਇਕ ਸਾ’ (ਪੈਮਾਨਾ) ਤੌਰ 'ਤੇ ਖੁਰਾਕ ਜਾਂ ਇਕ ਸਾ’ ਸੁੱਕੀ ਦਹੀਂ ਜਾਂ ਇਕ ਸਾ’ ਜੌ ਜਾਂ ਇਕ ਸਾ’ ਖਜੂਰ ਜਾਂ ਇਕ ਸਾ’ ਮੀਵਾ (ਮੁੰਬੱਲਾ ਅੰਗੂਰ)، ਦੇ ਰੂਪ ਵਿਚ ਜ਼ਕਾਤ ਫ਼ਿਤਰ ਅਦਾ ਕਰਦੇ ਸੀ। ਅਸੀਂ ਹਮੇਸ਼ਾ ਇਹੀ ਕਰਦੇ ਰਹੇ ਜਦ ਤੱਕ ਕਿ ਮੂਆਵਿਯਾ ਬਿਨ ਅਬੀ ਸੁਫ਼ਿਆਨ ਰਜ਼ੀਅੱਲਾਹੁ ਅਨਹੁ ਹਜ ਜਾਂ ਉਮਰਾ ਕਰਦੇ ਹੋਏ ਸਾਡੇ ਕੋਲ ਆਏ। ਉਨ੍ਹਾਂ ਨੇ ਮਿੰਬਰ 'ਤੇ ਚੜ੍ਹ ਕੇ ਲੋਕਾਂ ਨੂੰ ਖ਼ਿਤਾਬ ਕੀਤਾ। ਉਨ੍ਹਾਂ ਦੇ ਬਿਆਨ ਵਿਚ ਇਹ ਵੀ ਸੀ ਕਿ ਉਨ੍ਹਾਂ ਨੇ ਕਿਹਾ: "ਮੈਂ ਸਮਝਦਾ ਹਾਂ ਕਿ ਸ਼ਾਮ ਦੇ ਦੋ ਮੁੱਦ (ਛੋਟਾ ਪੈਮਾਨਾ) ਗੇਂਹੂੰ ਇੱਕ ਸਾ’ ਖਜੂਰ ਦੇ ਬਰਾਬਰ ਹਨ।" ਤਾਂ ਲੋਕਾਂ ਨੇ ਉਸੀ ਤੇ ਅਮਲ ਸ਼ੁਰੂ ਕਰ ਦਿੱਤਾ।
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਪਰ ਜਿੱਥੋਂ ਤਕ ਮੇਰਾ ਸਵਾਲ ਹੈ, ਤਾਂ ਜਦ ਤੱਕ ਮੈਂ ਜਿਉਂਦਾ ਹਾਂ, ਮੈਂ ਹਮੇਸ਼ਾ ਉਸੇ ਤਰੀਕੇ ਨਾਲ ਜ਼ਕਾਤ ਫ਼ਿਤਰ ਅਦਾ ਕਰਦਾ ਰਹਾਂਗਾ ਜਿਵੇਂ ਪਹਿਲਾਂ ਕਰਦਾ ਆ ਰਿਹਾ ਹਾਂ।
[صحيح] - [متفق عليه] - [صحيح مسلم - 985]
ਮੁਸਲਮਾਨ ਹਜ਼ਰਤ ਨਬੀ ਕਰੀਮ ﷺ ਦੇ ਦੌਰ ਵਿਚ ਅਤੇ ਉਨ੍ਹਾਂ ਤੋਂ ਬਾਅਦ ਖੁਲਫਾਏ ਰਾਸ਼ਿਦੀਨ ਦੇ ਸਮੇਂ ਵਿਚ ਵੀ ਛੋਟੇ ਵੱਡੇ ਹਰ ਇਕ ਦੀ ਓਰੋਂ ਫ਼ਿਤਰੇ ਦੀ ਜ਼ਕਾਤ ਇੱਕ ਸਾ‘ (ਪੈਮਾਨਾ) ਖੁਰਾਕ ਦੇ ਤੌਰ ‘ਤੇ ਅਦਾ ਕਰਦੇ ਸਨ। ਉਹਨਾਂ ਦੀ ਖੁਰਾਕ ਜੌ, ਜ਼ਬੀਬ (ਸੁੱਕੇ ਹੋਏ ਅੰਗੂਰ), ਅਕ਼ਿਤ (ਸੁੱਕਾ ਹੋਇਆ ਦਹੀਂ), ਅਤੇ ਖਜੂਰ ਹੁੰਦੀ ਸੀ। ਸਾ‘ ਦੀ ਮਿਅਦ ਚਾਰ ਮੁੱਦ ਹੁੰਦੀ ਹੈ, ਅਤੇ ਇੱਕ ਮੁੱਦ ਉਸ ਮਾਤਰਾ ਦੇ ਬਰਾਬਰ ਹੁੰਦੀ ਹੈ ਜਿੰਨੀ ਇੱਕ ਔਸਤ ਦਰਜੇ ਦੇ ਆਦਮੀ ਦੇ ਦੋ ਹੱਥਾਂ ਦੀ ਥਾਂ ਭਰ ਕੇ ਹੋਵੇ। ਜਦੋਂ ਹਜ਼ਰਤ ਮੂਆਵਿਆ ਰਜ਼ੀਅੱਲਾਹੁ ਅਨਹੁ ਖ਼ਲੀਫ਼ਾ ਹੋਣ ਦੇ ਨਾਤੇ ਮਦੀਨੇ ਆਏ ਅਤੇ ਸ਼ਾਮ ਦਾ ਗੇਂਹੂੰ ਵਾਫ਼ਰ ਮਾਤਰਾ ਵਿੱਚ ਆ ਗਿਆ, ਤਾਂ ਉਨ੍ਹਾਂ ਨੇ ਖੁਤਬਾ ਦਿੱਤਾ ਅਤੇ ਕਿਹਾ: "ਮੈਂ ਸਮਝਦਾ ਹਾਂ ਕਿ ਸ਼ਾਮ ਦੇ ਦੋ ਮੁੱਦ (ਅਰਧ ਸਾ‘) ਗੇਂਹੂੰ, ਇੱਕ ਸਾ‘ ਖਜੂਰ ਦੇ ਬਰਾਬਰ ਹਨ।" ਤਾਂ ਲੋਕਾਂ ਨੇ ਇਸੀ ਉੱਤੇ ਅਮਲ ਸ਼ੁਰੂ ਕਰ ਦਿੱਤਾ। ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਨੇ ਕਿਹਾ: ਜਿੱਥੋਂ ਤਕ ਮੇਰਾ ਤਅੱਲੁਕ ਹੈ, ਮੈਂ ਤਾਂ ਹਮੇਸ਼ਾ ਫ਼ਿਤਰਾ ਉਸੇ ਤਰੀਕੇ ਨਾਲ ਅਦਾ ਕਰਦਾ ਰਹਾਂਗਾ ਜਿਵੇਂ ਕਿ ਹਜ਼ਰਤ ਨਬੀ ਕਰੀਮ ﷺ ਦੇ ਦੌਰ ਵਿੱਚ ਕਰਦਾ ਸੀ, ਜਦ ਤੱਕ ਜਿਉਂਦਾ ਹਾਂ।