عَنْ أَبِي سَعِيدٍ الْخُدْرِيِّ رَضِيَ اللهُ عَنْهُ قَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ:
«مَنْ صَامَ يَوْمًا فِي سَبِيلِ اللهِ بَاعَدَ اللهُ وَجْهَهُ عَنِ النَّارِ سَبْعِينَ خَرِيفًا».
[صحيح] - [متفق عليه] - [صحيح مسلم: 1153]
المزيــد ...
"ਅਬੂ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ (ਸੱਲੱਲਾਹੁ ਅਲੈਹਿ ਵ ਸੱਲਮ) ਨੂੰ ਸੁਣਿਆ ਇਹ ਫਰਮਾਉਂਦੇ ਹੋਏ:"
"ਜਿਸ ਨੇ ਅੱਲਾਹ ਦੀ ਰਾਹ ਵਿੱਚ ਇੱਕ ਦਿਨ ਰੋਜ਼ਾ ਰੱਖਿਆ, ਅੱਲਾਹ ਉਸ ਦੇ ਚਿਹਰੇ ਨੂੰ ਦੋਜ਼ਖ਼ ਤੋਂ ਸੱਤਰ ਖ਼ਰੀਫ਼ (ਸਾਲਾਂ) ਦੀ ਦੂਰੀ 'ਤੇ ਕਰ ਦੇਂਦਾ ਹੈ।"
[صحيح] - [متفق عليه] - [صحيح مسلم - 1153]
ਨਬੀ ਕਰੀਮ ﷺ ਨੇ ਵਾਸ਼ਗਾਫ਼ ਤੌਰ 'ਤੇ ਬਤਾਇਆ ਕਿ ਜਿਸ ਨੇ ਜਿਹਾਦ ਦੇ ਦੌਰਾਨ — ਜਾਂ ਕੁਝ ਅਹਾਦੀਸ ਦੇ ਮੁਤਾਬਕ, ਜਿਹਾਦ ਸਮੇਤ ਕਿਸੇ ਹੋਰ ਨੇਕੀ ਦੇ ਮੌਕੇ 'ਤੇ ਵੀ — ਇਕ ਦਿਨ ਅੱਲਾਹ ਦੀ ਰਜ਼ਾ ਲਈ ਖ਼ਲੂਸ ਨਾਲ ਰੋਜ਼ਾ ਰੱਖਿਆ, ਤਾਂ ਅੱਲਾਹ ਤਆਲਾ ਆਪਣੇ ਫ਼ਜ਼ਲ ਨਾਲ ਉਸ ਦੇ ਅਤੇ ਦੋਜ਼ਖ਼ ਦੇ ਦਰਮਿਆਨ ਸੱਤਰ ਸਾਲਾਂ ਦੀ ਦੂਰੀ ਪੈਦਾ ਕਰ ਦੇਂਦਾ ਹੈ।