عَنْ عَبْدِ اللهِ بْنِ عُمَرَ رَضِيَ اللهُ عَنْهُمَا:
أَنَّ تَلْبِيَةَ رَسُولِ اللهِ صَلَّى اللهُ عَلَيْهِ وَسَلَّمَ: «لَبَّيْكَ اللهُمَّ، لَبَّيْكَ، لَبَّيْكَ لَا شَرِيكَ لَكَ لَبَّيْكَ، إِنَّ الْحَمْدَ وَالنِّعْمَةَ لَكَ وَالْمُلْكَ لَا شَرِيكَ لَكَ» قَالَ: وَكَانَ عَبْدُ اللهِ بْنُ عُمَرَ رَضِيَ اللهُ عَنْهُمَا يَزِيدُ فِيهَا: لَبَّيْكَ لَبَّيْكَ، وَسَعْدَيْكَ، وَالْخَيْرُ بِيَدَيْكَ، لَبَّيْكَ وَالرَّغْبَاءُ إِلَيْكَ وَالْعَمَلُ.
[صحيح] - [متفق عليه] - [صحيح مسلم: 1184]
المزيــد ...
ਅਬਦੁੱਲਾ ਬਿਨ ਉਮਰ (ਰਜ਼ੀਅੱਲਾਹੁ ਅੰਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
ਰਸੂਲੁੱਲਾਹ ﷺ ਦੀ ਤਲਬੀਆ ਇਹ ਸੀ:
"ਲੱਬਬੈਕ ਅੱਲਾਹੁੰਮਾ ਲੱਬਬੈਕ، ਲੱਬਬੈਕ ਲਾ ਸ਼ਰੀਕ ਲਕਾ ਲੱਬਬੈਕ، ਇਨਨਲ ਹਮਦਾ ਵੱਨਿਅਮਤਾ ਲਕਾ ਵਲ ਮੁਲਕ, ਲਾ ਸ਼ਰੀਕ ਲਕ "(ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ ਕੋਈ ਸਾਥੀ ਨਹੀਂ, ਹਮਦ, ਨੇਅਮਤ ਅਤੇ ਬਾਦਸ਼ਾਹੀ ਸਿਰਫ਼ ਤੇਰੇ ਲਈ ਹੈ, ਤੇਰਾ ਕੋਈ ਸਾਥੀ ਨਹੀਂ।)ਅਬਦੁੱਲਾਹ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਇਸ ਵਿੱਚ ਇਹ ਵੀ ਵਾਧਾ ਕਰਦੇ ਸਨ:"ਲੱਬਬੈਕ ਲੱਬਬੈਕ, ਵ ਸਅਦੈਕ, ਵਲ ਖੈਰੁ ਬਿਯਦੈਕ, ਲੱਬਬੈਕ, ਵੱਰ ਰਗਬਾਉ ਇਲੈਕ, ਵਲ ਅਮਲੁ।" (ਮੈਂ ਹਾਜ਼ਰ ਹਾਂ, ਹਾਜ਼ਰ ਹਾਂ, ਸਾਰਾ ਭਲਾ ਤੇਰੇ ਹਥ ਵਿੱਚ ਹੈ, ਮੈਂ ਤੇਰੇ ਲਈ ਹਾਜ਼ਰ ਹਾਂ, ਰਗ਼ਬਤ ਵੀ ਤੇਰੀ ਹੀ ਤਰਫ਼ ਹੈ, ਅਤੇ (ਮੇਰਾ) ਅਮਲ ਵੀ।)
[صحيح] - [متفق عليه] - [صحيح مسلم - 1184]
ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੂੰ ਹੀ ਤਨਹਾਂ ਹੈ, ਤੇਰਾ ਕੋਈ ਸਾਥੀ ਨਹੀਂ, ਮੈਂ ਹਾਜ਼ਰ ਹਾਂ। ਸਾਰੀ ਤਾਰੀਫ਼, ਨੇਅਮਤ ਅਤੇ ਬਾਦਸ਼ਾਹੀ ਤੇਰੇ ਲਈ ਹੈ, ਤੇਰਾ ਕੋਈ ਭਾਗੀਦਾਰ ਨਹੀਂ। **(ਲੱਬਬੈਕ ਅੱਲਾਹੁੰਮਾ ਲੱਬਬੈਕ،)** — ਇਹ ਤੇਰੀ ਪਕਾਰ ਦਾ ਲਾਜ਼ਮੀ ਜਵਾਬ ਹੈ, ਜੋ ਤੂੰ ਸਾਡੀ ਇਖ਼ਲਾਸ, ਤੌਹੀਦ, ਹੱਜ਼ ਅਤੇ ਹੋਰ ਆਮਾਲ ਵਾਸਤੇ ਦਿੱਤੀ।**(ਲੱਬਬੈਕ ਲਾ ਸ਼ਰੀਕ ਲਕਾ ਲੱਬਬੈਕ)** — ਤੂੰ ਹੀ ਇਬਾਦਤ ਦੇ ਕਾਬਲ ਹੈਂ, ਤੇਰੀ ਰੂਬੂਬੀਅਤ, ਉਲੂਹੀਅਤ, ਤੇਰੇ ਅਸਮਾਂ ਤੇ ਸਿਫ਼ਾਤ ਵਿੱਚ ਤੇਰਾ ਕੋਈ ਸਾਥੀ ਨਹੀਂ। **(ਇੱਨਨਲ ਹਮਦਾ)** —ਹਮਦ, ਸ਼ੁਕਰ ਅਤੇ ਸਾਰੀ ਤਾਰੀਫ਼ ਤੇਰੇ ਲਈ ਹੀ ਹੈ, **(ਵੱਨਿਅਮਤਾ)** — ਹਰ ਨੇਅਮਤ ਵੀ ਤੇਰੀ ਹੀ ਦੀ ਹੋਈ ਹੈ, ਤੂੰ ਹੀ ਦੇਣ ਵਾਲਾ ਹੈਂ, **( ਲਕਾ)** — ਇਹ ਸਾਰੀ ਨੇਅਮਤਾਂ ਤੇਰੇ ਲਈ ਹੀ ਖ਼ਾਸ ਹਨ ਹਰ ਹਾਲ ਵਿੱਚ, **(ਵਲ ਮੁਲਕ,)** — ਬਾਦਸ਼ਾਹੀ ਵੀ ਸਿਰਫ਼ ਤੇਰੀ ਹੀ ਹੈ, **(ਲਾ ਸ਼ਰੀਕ ਲਕ )** — ਇਨ੍ਹਾਂ ਸਾਰਿਆਂ ਵਿੱਚ ਤੂੰ ਅਕੀਲੇ ਹੀ ਮਾਲਕ ਹੈਂ, ਤੇਰਾ ਕੋਈ ਭਾਗੀਦਾਰ ਨਹੀਂ। ਅਬਦੁੱਲਾਹ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਇਸ ਤਲਬੀਆ ਵਿੱਚ ਵਾਧਾ ਕਰਦੇ ਸਨ: (ਲੱਬੈਕ ਲੱਬੈਕ ਵ ਸਅਦੈਕ) — ਮੈਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ; ਮੈਨੂੰ ਖੁਸ਼ ਕਰ, ਇਕ ਖੁਸ਼ੀ ਤੋਂ ਬਾਅਦ ਹੋਰ ਖੁਸ਼ੀ ਦੇ ਕੇ। (ਵਲ ਖੈਰੁ ਬਿਯਦੈਕ) — ਸਾਰੀ ਭਲਾਈ ਤੇਰੇ ਹੱਥ ਵਿਚ ਹੈ, ਤੇ ਇਹ ਸਿਰਫ਼ ਤੇਰੇ ਹੀ ਫ਼ਜ਼ਲ ਨਾਲ ਮਿਲਦੀ ਹੈ। (ਲੱਬੈਕ ਵਰ ਰਹਬਾ ਇਲੈਕ) — ਮੈਂ ਹਾਜ਼ਰ ਹਾਂ; ਤਲਬ ਅਤੇ ਮੰਗ ਵੀ ਸਿਰਫ਼ ਉਸ ਵੱਲ ਹੁੰਦੀ ਹੈ ਜਿਸਦੇ ਹੱਥ ਵਿਚ ਭਲਾਈ ਹੋਵੇ — ਯਾਨੀ ਤੇਰੀ ਵੱਲ। (ਵਲ ਅਮਲੁ) — ਅਤੇ ਸਾਰਾ ਕਰਮ (ਅਮਲ) ਵੀ ਸਿਰਫ਼ ਤੇਰੇ ਲਈ ਹੈ, ਕਿਉਂਕਿ ਤੂੰ ਹੀ ਇਬਾਦਤ ਦੇ ਯੋਗ ਹੈਂ।