عَنْ أَنَسِ بْنِ مَالِكٍ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«انْصُرْ أَخَاكَ ظَالِمًا أَوْ مَظْلُومًا». فَقَالَ رَجُلٌ: يَا رَسُولَ اللَّهِ، أَنْصُرُهُ إِذَا كَانَ مَظْلُومًا، أَفَرَأَيْتَ إِذَا كَانَ ظَالِمًا كَيْفَ أَنْصُرُهُ؟ قَالَ: « تَحْجُزُهُ -أَوْ تَمْنَعُهُ- مِنَ الظُّلْمِ؛ فَإِنَّ ذَلِكَ نَصْرُهُ».  
                        
[صحيح] - [رواه البخاري] - [صحيح البخاري: 6952]
                        
 المزيــد ... 
                    
ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
“ਆਪਣੇ ਭਰਾ ਦੀ ਮਦਦ ਕਰ, ਚਾਹੇ ਉਹ ਜ਼ਾਲਿਮ ਹੋਵੇ ਜਾਂ ਮਜ਼ਲੂਮ।” ਇੱਕ ਆਦਮੀ ਨੇ ਪੁੱਛਿਆ: “ਏ ਅੱਲ੍ਹਾਹ ਦੇ ਰਸੂਲ ﷺ! ਮੈਂ ਉਸ ਦੀ ਮਦਦ ਕਰਾਂ ਜਦੋਂ ਉਹ ਮਜ਼ਲੂਮ ਹੋਵੇ, ਪਰ ਜੇ ਉਹ ਜ਼ਾਲਿਮ ਹੋਵੇ ਤਾਂ ਮੈਂ ਉਸ ਦੀ ਕਿਵੇਂ ਮਦਦ ਕਰਾਂ?”
ਉਹਨਾਂ ﷺ ਨੇ ਫਰਮਾਇਆ: “ਤੂੰ ਉਸਨੂੰ ਜ਼ੁਲਮ ਤੋਂ ਰੋਕ ਲਏ — ਇਹੀ ਉਸ ਦੀ ਮਦਦ ਹੈ।” 
                                                     
                                                                                                    
[صحيح] - [رواه البخاري] - [صحيح البخاري - 6952]                                            
ਨਬੀ ਕਰੀਮ ﷺ ਨੇ ਮੁਸਲਮਾਨ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮੁਸਲਮਾਨ ਭਰਾ ਦੀ ਮਦਦ ਕਰੇ, ਚਾਹੇ ਉਹ ਜ਼ਾਲਿਮ ਹੋਵੇ ਜਾਂ ਮਜ਼ਲੂਮ। ਤਦ ਇੱਕ ਆਦਮੀ ਨੇ ਕਿਹਾ: ਹੇ ਰਸੂਲੁੱਲਾਹ! ਜਦੋਂ ਉਹ ਮਜ਼ਲੂਮ ਹੋਵੇ ਤਾਂ ਮੈਂ ਉਸ ਦੀ ਮਦਦ ਇਸ ਤਰ੍ਹਾਂ ਕਰਾਂਗਾ ਕਿ ਉੱਪਰੋਂ ਹੋਇਆ ਜ਼ੁਲਮ ਹਟਾ ਦਿਆਂ; ਕੀ ਤੁਸੀਂ ਦੱਸ ਸਕਦੇ ਹੋ ਕਿ ਜੇ ਉਹ ਜ਼ਾਲਿਮ ਹੋਵੇ ਤਾਂ ਮੈਂ ਉਸ ਦੀ ਮਦਦ ਕਿਵੇਂ ਕਰਾਂ? ਉਹ ﷺ ਨੇ ਫਰਮਾਇਆ: ਤੂੰ ਉਸਨੂੰ ਰੋਕੀਂ, ਉਸਦਾ ਹੱਥ ਫੜੀਂ, ਉਸਨੂੰ ਜ਼ੁਲਮ ਤੋਂ ਬਚਾ ਲੈ — ਨਿਸ਼ਚਤ ਹੀ ਇਹੀ ਉਸਦੀ ਮਦਦ ਹੈ ਉਸਦੇ ਸ਼ੈਤਾਨ ਅਤੇ ਉਸਦੀ ਬੁਰੀ ਖਾਹਿਸ਼ ਵਾਲੀ ਨਫ਼ਸ ‘ਤੇ।