عَنِ المُغِيرَةِ بْنِ شُعْبَةَ رَضِيَ اللَّهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«لاَ يَزَالُ طَائِفَةٌ مِنْ أُمَّتِي ظَاهِرِينَ، حَتَّى يَأْتِيَهُمْ أَمْرُ اللَّهِ وَهُمْ ظَاهِرُونَ».
[صحيح] - [متفق عليه] - [صحيح البخاري: 7311]
المزيــد ...
ਮੁਗੀਰਾ ਬਿਨ ਸ਼ੁਅਬਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
«ਮੇਰੀ ਉਮਤ ਵਿੱਚੋਂ ਇੱਕ ਜਥਾ ਹਮੇਸ਼ਾ ਹਕ਼ ‘ਤੇ ਕਾਇਮ ਰਹੇਗਾ, ਜਦ ਤਕ ਅੱਲਾਹ ਦਾ ਹੁਕਮ ਨਹੀਂ ਆ ਜਾਂਦਾ, ਅਤੇ ਉਹ ਉਸ ਵੇਲੇ ਵੀ ਕਾਇਮ ਰਹਿਣਗੇ।»
[صحيح] - [متفق عليه] - [صحيح البخاري - 7311]
ਨਬੀ ਕਰੀਮ ﷺ ਨੇ ਦੱਸਿਆ ਕਿ ਮੇਰੀ ਉਮਤ ਵਿੱਚੋਂ ਇੱਕ ਕੌਮ ਹਮੇਸ਼ਾ ਲੋਕਾਂ ਉੱਤੇ ਕਾਇਮ ਰਹੇਗੀ, ਆਪਣੇ ਮੁਖ਼ਾਲਫ਼ਾਂ ‘ਤੇ ਗ਼ਾਲਿਬ ਰਹੇਗੀ, ਇਹ ਹਾਲਾਤ ਉਸ ਵਕਤ ਤੱਕ ਰਹਿਣਗੇ ਜਦ ਤਕ ਅੱਲਾਹ ਦਾ ਹੁਕਮ ਨਹੀਂ ਆ ਜਾਂਦਾ ਕਿ ਉਹਨਾਂ ਦੀਆਂ ਰੂਹਾਂ ਕ਼ਬਜ਼ ਕਰ ਲਈਆਂ ਜਾਣ, ਦੁਨੀਆ ਦੇ ਆਖ਼ਰੀ ਸਮੇਂ ਵਿੱਚ, ਕ਼ਿਆਮਤ ਕਾਇਮ ਹੋਣ ਤੋਂ ਪਹਿਲਾਂ।