عَنْ سَعْدِ بْنِ أَبِي وَقَّاصٍ رضي الله عنه عَنْ رَسُولِ اللهِ صَلَّى اللهُ عَلَيْهِ وَسَلَّمَ أَنَّهُ قَالَ:
«مَنْ قَالَ حِينَ يَسْمَعُ الْمُؤَذِّنَ أَشْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا، غُفِرَ لَهُ ذَنْبُهُ».

[صحيح] - [رواه مسلم] - [صحيح مسلم: 386]
المزيــد ...

ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا (ਮੈਂ ਗਵਾਹੀ ਦਿੰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਥੀ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ। ਮੈਂ ਰਾਜ਼ੀ ਹੋ ਗਿਆ ਅੱਲਾਹ ਦੇ ਰੱਬ ਹੋਣ 'ਤੇ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਅਤੇ ਇਸਲਾਮ ਦੇ ਦੀਨ ਹੋਣ 'ਤੇ।) ਤਾਂ ਉਸਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"

[صحيح] - [رواه مسلم] - [صحيح مسلم - 386]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਅਜ਼ਾਨ ਸੁਣ ਕੇ ਕਿਹਾ: "أشهد أن لا إله إلا الله وحده لا شريك له - ਅਸ਼ਹਦੁ ਅੱਲਾ ਇਲਾਹਾ ਇੱਲੱਲਾਹ ਵਾਹਦਾਹੁ ਲਾ ਸ਼ਰੀਕਾ ਲਹੁ" ਭਾਵ ਮੈਂ ਇਸ ਗੱਲ ਦਾ ਇਕਰਾਰ ਕਰਦਾ ਹਾਂ, ਮੰਨਦਾ ਹਾਂ ਅਤੇ ਐਲਾਨ ਕਰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਉਸ ਤੋਂ ਇਲਾਵਾ ਬਾਕੀ ਸਾਰੇ ਮਾਬੂਦ (ਇਸ਼ਟ) ਝੂਠੇ ਤੇ ਅਵੈਧ ਹਨ। "وأن محمدًا عبده ورسوله - ਵਾ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ" ਭਾਵ ਮੁਹੰਮਦ ﷺ ਅੱਲਾਹ ਦੇ ਬੰਦੇ ਹਨ, ਇਸ ਲਈ ਉਨ੍ਹਾਂ ਦੀ ਇਬਾਦਤ ਨਹੀਂ ਹੋ ਸਕਦੀ, ਅਤੇ ਅੱਲਾਹ ਦੇ ਰਸੂਲ ਹਨ, ਇਸ ਲਈ ਆਪ ਝੂਠ ਨਹੀਂ ਬੋਲ ਸਕਦੇ। "رضيت بالله ربًّا - ਰਜ਼ੀਤੁ ਬਿੱਲਾਹੀ ਰੱਬਨ" — ਭਾਵ: ਮੈਂ ਅੱਲਾਹ ਦੀ ਰੱਬੂਬੀਅਤ (ਰੱਬ ਹੋਣ 'ਤੇ), ਉਲੂਹੀਅਤ (ਇਕਲੌਤਾ ਤੇ ਸੱਚਾ ਇਸ਼ਟ ਹੋਣ 'ਤੇ) ਅਤੇ ਉਸ ਦੇ ਨਾਵਾਂ ਤੇ ਗੁਣਾਂ 'ਤੇ ਪੂਰਾ ਰਾਜ਼ੀ ਤੇ ਸੰਤੁਸ਼ਟ ਹਾਂ। "وبمحمد رسولًا - ਵਾ ਬਿਮੁਹੰਮਦਿਨ ਰਸੂਲਨ" — ਭਾਵ: ਜਿਨ੍ਹਾਂ ਸਿੱਖਿਆਵਾਂ ਨਾਲ ਆਪ ﷺ ਭੇਜੇ ਗਏ ਅਤੇ ਜਿਨ੍ਹਾਂ ਨੂੰ ਆਪ ﷺ ਨੇ ਸਾਡੇ ਤੱਕ ਪਹੁੰਚਾਇਆ, ਅਸੀਂ ਉਨ੍ਹਾਂ ਤੋਂ ਵੀ ਰਾਜ਼ੀ ਹਾਂ। "و بالإسلام - ਵਾ ਬਿਲਇਸਲਾਮ" — ਭਾਵ: ਹਿਦਾਇਤਾਂ ਤੇ ਮਨਾਹੀਆਂ ਦੇ ਰੂਪ ਵਿੱਚ ਮੌਜੂਦ ਇਸਲਾਮ ਦੇ ਸਾਰੇ ਹੁਕਮਾਂ ਤੋਂ ਰਾਜ਼ੀ ਹਾਂ। "دينًا - ਦੀਨਨ" — ਭਾਵ: ਅਕੀਦੇ (ਵਿਸ਼ਵਾਸ) ਅਤੇ ਆਗਿਆਕਾਰੀ ਦੇ ਰੂਪ ਵਿੱਚ। "غفر له ذنبه - ਗੁਫ਼ਿਰਾਲਹੁ ਜ਼ੰਬੀ" — ਭਾਵ: ਉਸਦੇ ਸਾਰੇ ਛੋਟੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।

ਹਦੀਸ ਦੇ ਫਾਇਦੇ ਵਿੱਚੋਂ

  1. ਅਜ਼ਾਨ ਦੀ ਆਵਾਜ਼ ਸੁਣਨ ਵੇਲੇ ਇਸ ਦੁਆ ਨੂੰ ਦੁਹਰਾਉਣ ਨਾਲ ਗੁਨਾਹ ਮਾਫ਼ ਹੋ ਜਾਂਦੇ ਹਨ।
ਅਨੁਵਾਦ ਦਿਖਾਓਣਾ
ਹੋਰ