عَنْ عُبَادَةَ بْنِ الصَّامِتِ رَضيَ اللهُ عنهُ قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«الذَّهَبُ بِالذَّهَبِ، وَالْفِضَّةُ بِالْفِضَّةِ، وَالْبُرُّ بِالْبُرِّ، وَالشَّعِيرُ بِالشَّعِيرِ، وَالتَّمْرُ بِالتَّمْرِ، وَالْمِلْحُ بِالْمِلْحِ، مِثْلًا بِمِثْلٍ، سَوَاءً بِسَوَاءٍ، يَدًا بِيَدٍ، فَإِذَا اخْتَلَفَتْ هَذِهِ الْأَصْنَافُ، فَبِيعُوا كَيْفَ شِئْتُمْ، إِذَا كَانَ يَدًا بِيَدٍ».
[صحيح] - [رواه مسلم] - [صحيح مسلم: 1587]
المزيــد ...
ਉਬਾਦਾ ਬਿਨ ਸਾਮਿਤ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
“ਸੋਨਾ ਸੋਨੇ ਨਾਲ, ਚਾਂਦੀ ਚਾਂਦੀ ਨਾਲ, ਗੇਹੂੰ ਗੇਹੂੰ ਨਾਲ, ਜੌ ਜੌ ਨਾਲ, ਖਜੂਰ ਖਜੂਰ ਨਾਲ, ਨਮਕ ਨਮਕ ਨਾਲ ਬਰਾਬਰ-ਬਰਾਬਰ, ਇੱਕੋ ਜਿਹੇ ਤੋਲ ਨਾਲ, ਹੱਥੋਂ ਹੱਥ। ਪਰ ਜਦੋਂ ਇਹ ਕਿਸਮਾਂ ਵੱਖਰੀਆਂ ਹੋਣ, ਤਾਂ ਤੁਸੀਂ ਜਿਵੇਂ ਚਾਹੋ ਖਰੀਦੋ-ਫਰੋਖ਼ਤ ਕਰੋ, ਬਸ ਹੱਥੋਂ ਹੱਥ ਹੋਣੀ ਚਾਹੀਦੀ ਹੈ।”
[صحيح] - [رواه مسلم] - [صحيح مسلم - 1587]
ਨਬੀ ਕਰੀਮ ﷺ ਨੇ ਛੇ ਰਿਬਵੀ ਚੀਜ਼ਾਂ ਵਿੱਚ ਸਹੀ ਖਰੀਦੋ-ਫਰੋਖ਼ਤ ਦਾ ਤਰੀਕਾ ਵਾਜ਼ਿਹ ਕੀਤਾ ਹੈ, ਅਤੇ ਇਹ ਹਨ: ਸੋਨਾ, ਚਾਂਦੀ, ਗੇਹੂੰ, ਜੌ, ਖਜੂਰ ਅਤੇ ਨਮਕ। ਜੇ ਇਹ ਇਕੋ ਹੀ ਕਿਸਮ ਦੇ ਹੋਣ, ਜਿਵੇਂ ਸੋਨਾ ਸੋਨੇ ਨਾਲ ਜਾਂ ਚਾਂਦੀ ਚਾਂਦੀ ਨਾਲ ਵੇਚਣਾ... ਤਾਂ ਦੋ ਸ਼ਰਤਾਂ ਲਾਜ਼ਮੀ ਹਨ: ਪਹਿਲੀ ਸ਼ਰਤ: ਜੇ ਵਜ਼ਨ ਵਾਲੀ ਚੀਜ਼ ਹੋਵੇ ਜਿਵੇਂ ਸੋਨਾ ਤੇ ਚਾਂਦੀ, ਤਾਂ ਵਜ਼ਨ ਵਿੱਚ ਬਰਾਬਰੀ ਹੋਵੇ; ਅਤੇ ਜੇ ਪੈਮਾਣੇ ਨਾਲ ਤੌਲੀ ਜਾਂਦੀ ਚੀਜ਼ ਹੋਵੇ ਜਿਵੇਂ ਗੇਹੂੰ, ਜੌ, ਖਜੂਰ ਅਤੇ ਨਮਕ, ਤਾਂ ਪੈਮਾਣੇ ਵਿੱਚ ਬਰਾਬਰੀ ਹੋਵੇ। ਦੂਜੀ ਸ਼ਰਤ: ਵਿਕਰੇਤਾ ਕੀਮਤ ਕਬਜ਼ੇ ਵਿੱਚ ਲਏ ਅਤੇ ਖਰੀਦਾਰ ਸਮਾਨ ਕਬਜ਼ੇ ਵਿੱਚ ਲਏ, ਅਤੇ ਇਹ ਸਭ ਖਰੀਦ-ਫਰੋਖ਼ਤ ਦੀ ਮਜਲਿਸ ਵਿੱਚ ਹੀ ਹੋਵੇ। ਅਗਰ ਇਹ ਚੀਜ਼ਾਂ ਵੱਖਰੀਆਂ ਹੋਣ, ਜਿਵੇਂ ਸੋਨਾ ਚਾਂਦੀ ਨਾਲ ਵੇਚਣਾ ਜਾਂ ਖਜੂਰ ਗੇਹੂੰ ਨਾਲ ਵੇਚਣਾ, ਤਾਂ ਖਰੀਦੋ-ਫਰੋਖ਼ਤ ਇਕ ਹੀ ਸ਼ਰਤ ਨਾਲ ਜਾਇਜ਼ ਹੈ: ਕਿ ਵਿਕਰੇਤਾ ਕੀਮਤ ਕਬਜ਼ੇ ਵਿੱਚ ਲਏ ਅਤੇ ਖਰੀਦਾਰ ਸਮਾਨ ਕਬਜ਼ੇ ਵਿੱਚ ਲਏ, ਉਹ ਵੀ ਖਰੀਦ-ਫਰੋਖ਼ਤ ਦੀ ਮਜਲਿਸ ਵਿੱਚ। ਨਹੀਂ ਤਾਂ ਇਹ ਖਰੀਦੋ-ਫਰੋਖ਼ਤ ਬਾਤਲ ਹੈ ਅਤੇ ਵਿਕਰੇਤਾ ਤੇ ਖਰੀਦਾਰ ਦੋਵੇਂ ਹੀ ਇਸ ਵਿੱਚ ਹਰਾਮ ਰਿਬਾ ਦੇ ਅੰਦਰ ਸ਼ਾਮਲ ਹੋ ਜਾਂਦੇ ਹਨ।