عَنْ أَبِي هُرَيْرَةَ رضي الله عنه قَالَ: سَمِعْتُ رَسُولَ اللَّهِ صَلَّى اللهُ عَلَيْهِ وَسَلَّمَ يَقُولُ:
«كُلُّ أُمَّتِي مُعَافًى إِلَّا المُجَاهِرِينَ، وَإِنَّ مِنَ المُجَاهَرَةِ أَنْ يَعْمَلَ الرَّجُلُ بِاللَّيْلِ عَمَلًا، ثُمَّ يُصْبِحَ وَقَدْ سَتَرَهُ اللَّهُ عَلَيْهِ، فَيَقُولَ: يَا فُلاَنُ، عَمِلْتُ البَارِحَةَ كَذَا وَكَذَا، وَقَدْ بَاتَ يَسْتُرُهُ رَبُّهُ، وَيُصْبِحُ يَكْشِفُ سِتْرَ اللَّهِ عَنْهُ».
[صحيح] - [متفق عليه] - [صحيح البخاري: 6069]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
«ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ। ਅਤੇ ਸਰੇਆਮ ਗੁਨਾਹ ਕਰਨ ਵਿੱਚ ਇਹ ਵੀ ਸ਼ਾਮਲ ਹੈ ਕਿ ਬੰਦਾ ਰਾਤ ਨੂੰ ਕੋਈ ਗੁਨਾਹ ਕਰੇ ਅਤੇ ਸਵੇਰ ਇਸ ਹਾਲ ਵਿੱਚ ਕਰੇ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਦਿੱਤਾ ਹੋਵੇ ਤੇ ਉਹ (ਕਿਸੇ ਨੂੰ) ਕਹਿੰਦਾ ਫਿਰੇ ਕਿ ਹੇ ਫਲਾਣੇ ਬੰਦੇ! ਮੈਂ ਰਾਤ ਵਿੱਚ ਇਹ-ਇਹ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਰਾਤ ਇਸ ਹਾਲ ਵਿੱਚ ਹੋਈ ਸੀ ਕਿ ਅੱਲਾਹ ਨੇ ਉਸ ਦੇ ਗੁਨਾਹ ਨੂੰ ਲੁਕੋ ਰੱਖਿਆ ਸੀ, ਲੇਕਿਨ ਸਵੇਰ ਹੁੰਦੇ ਹੀ ਉਹ ਆਪ ਅੱਲਾਹ ਦੇ ਪਾਏ ਪਰਦੇ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ।»
[صحيح] - [متفق عليه] - [صحيح البخاري - 6069]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਸ ਗੱਲ ਦੀ ਉਮੀਦ ਰਹਿੰਦੀ ਹੈ ਕਿ ਅੱਲਾਹ ਗੁਨਾਹ ਕਰਨ ਵਾਲੇ ਮੁਸਲਮਾਨ ਨੂੰ ਮਾਫ਼ੀ ਦੇ ਦੇਵੇ। ਲੇਕਿਨ ਇਹ ਮਾਮਲਾ ਮਾਣ ਅਤੇ ਬੇਸ਼ਰਮੀ ਨਾਲ ਗੁਨਾਹ ਕਰਨ ਵਾਲੇ ਨਹੀਂ ਹੁੰਦਾ। ਉਹ ਵਿਅਕਤੀ ਮਾਫ਼ੀ ਦਾ ਹੱਕਦਾਰ ਨਹੀਂ, ਜੋ ਰਾਤ ਨੂੰ ਗੁਨਾਹ ਕਰੇ ਅਤੇ ਸਵੇਰੇ ਉਠ ਕੇ ਲੋਕਾਂ ਨੂੰ ਦੱਸਦਾ ਫਿਰੇ ਕਿ ਬੀਤੀ ਰਾਤ ਮੈਂ ਇਹ-ਇਹ ਗੁਨਾਹ ਕੀਤਾ ਹੈ, ਜਦੋਂ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਛੱਡਿਆ ਹੈ। ਪੂਰੀ ਰਾਤ ਅੱਲਾਹ ਨੇ ਉਸ 'ਤੇ ਪਰਦਾ ਪਾ ਰੱਖਿਆ ਅਤੇ ਸਵੇਰ ਹੁੰਦਿਆਂ ਹੀ ਉਸ ਨੇ ਉਸਨੂੰ ਖੋਲ੍ਹ ਦਿੱਤਾ।