عَنْ أُمِّ عَطِيَّةَ رَضيَ اللهُ عنها أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«لَا تُحِدُّ امْرَأَةٌ عَلَى مَيِّتٍ فَوْقَ ثَلَاثٍ إِلَّا عَلَى زَوْجٍ أَرْبَعَةَ أَشْهُرٍ وَعَشْرًا، وَلَا تَلْبَسُ ثَوْبًا مَصْبُوغًا إِلَّا ثَوْبَ عَصْبٍ، وَلَا تَكْتَحِلُ، وَلَا تَمَسُّ طِيبًا إِلَّا إِذَا طَهُرَتْ نُبْذَةً مِنْ قُسْطٍ أَوْ أَظْفَارٍ».
[صحيح] - [متفق عليه] - [صحيح مسلم: 938]
المزيــد ...
ਉੰਮ ਅਤੀਆؓ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
“ਕੋਈ ਔਰਤ ਕਿਸੇ ਮਰੇ ਹੋਏ ਲਈ ਤਿੰਨ ਦਿਨ ਤੋਂ ਵੱਧ ਸੋਗ ਨਾ ਮਨਾਏ, ਸਿਵਾਏ ਆਪਣੇ ਖਾਵੰਦ ਲਈ — ਉਸ ਦੇ ਲਈ ਚਾਰ ਮਹੀਨੇ ਤੇ ਦੱਸ ਦਿਨ ਸੋਗ ਕਰੇ।، ਉਹ ਰੰਗਿਆ ਹੋਇਆ ਕੱਪੜਾ ਨਾ ਪਾਏ ਸਿਵਾਏ ‘ਅਸਬ’ ਦੇ ਕੱਪੜੇ ਤੋਂ, ਕਾਜਲ ਨਾ ਲਗਾਏ, ਤੇ ਖੁਸ਼ਬੂ ਨਾ ਲਗਾਏ — ਮਗਰ ਜਦੋਂ ਪਾਕ ਹੋ ਜਾਏ (ਹੈਜ਼ ਤੋਂ), ਤਾਂ ਥੋੜ੍ਹੀ ਜਿਹੀ ਖੁਸ਼ਬੂ ‘ਕੁਸਤ’ ਜਾਂ ‘ਅਜ਼ਫਾਰ’ ਦੀ ਵਰਤ ਸਕਦੀ ਹੈ।”
[صحيح] - [متفق عليه] - [صحيح مسلم - 938]
ਨਬੀ ਕਰੀਮ ﷺ ਨੇ ਔਰਤਾਂ ਨੂੰ ਮਨਾਹ ਕੀਤਾ ਹੈ ਕਿ ਉਹ ਕਿਸੇ ਮਰੇ ਹੋਏ (ਪਿਉ, ਭਰਾ, ਪੁੱਤਰ ਜਾਂ ਕਿਸੇ ਹੋਰ) ਉੱਤੇ ਤਿੰਨ ਦਿਨ ਤੋਂ ਵੱਧ ਸੋਗ ਲਈ ਆਪਣੀ ਸ਼ਿੰਗਾਰ-ਸੁੰਦਰਤਾ ਛੱਡ ਦੇਣ — ਜਿਵੇਂ ਖੁਸ਼ਬੂ, ਕਾਜਲ, ਗਹਿਣੇ ਤੇ ਸੁੰਦਰ ਕੱਪੜੇ — ਨਾ ਕਰਨ। ਪਰ ਖਾਵੰਦ ਦੀ ਮੌਤ ’ਤੇ ਉਹ ਚਾਰ ਮਹੀਨੇ ਤੇ ਦੱਸ ਦਿਨ ਸੋਗ ਕਰੇਗੀ।ਇਸ ਸਮੇਂ ਦੌਰਾਨ ਉਹ ਰੰਗੇ ਹੋਏ ਸ਼ਿੰਗਾਰ ਵਾਲੇ ਕੱਪੜੇ ਨਾ ਪਾਏ, ਸਿਵਾਏ “ਅਸਬ” ਦੇ ਕੱਪੜੇ ਤੋਂ — ਜੋ ਯਮਨ ਦਾ ਇੱਕ ਕੱਪੜਾ ਹੁੰਦਾ ਹੈ ਜੋ ਬੁਣਨ ਤੋਂ ਪਹਿਲਾਂ ਰੰਗਿਆ ਜਾਂਦਾ ਹੈ। ਉਹ ਅੱਖਾਂ ਵਿੱਚ ਸ਼ਿੰਗਾਰ ਲਈ ਕਾਜਲ ਨਾ ਲਗਾਏ, ਤੇ ਖੁਸ਼ਬੂਆਂ ਜਾਂ ਸੁਗੰਧੀਆਂ ਵੀ ਨਾ ਵਰਤੇ, ਸਿਵਾਏ ਇਸ ਦੇ ਕਿ ਜਦੋਂ ਹੈਜ਼ ਤੋਂ ਪਾਕ ਹੋ ਜਾਏ, ਤਾਂ ਥੋੜ੍ਹੀ ਜਿਹੀ “ਕੁਸਤ” ਜਾਂ “ਅਜ਼ਫਾਰ” ਦੀ (ਜੋ ਬਖ਼ੂਰ ਦੀ ਕਿਸਮ ਹੈ) ਵਰਤੋਂ ਕਰ ਸਕਦੀ ਹੈ — ਉਹ ਵੀ ਸਿਰਫ਼ ਬਦਬੂ ਦੂਰ ਕਰਨ ਲਈ, ਸ਼ਿੰਗਾਰ ਜਾਂ ਸੁਗੰਧ ਲਈ ਨਹੀਂ।