عَنْ أَنَسٍ رَضيَ اللهُ عنه أَنَّ النَّبِيَّ صَلَّى اللهُ عَلَيْهِ وَسَلَّمَ قَالَ:
«لَا تَقُومُ السَّاعَةُ حَتَّى يَتَبَاهَى النَّاسُ فِي الْمَسَاجِدِ».
[صحيح] - [رواه أبو داود والنسائي وابن ماجه] - [سنن أبي داود: 449]
المزيــد ...
ਹਜ਼ਰਤ ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
“ਕਿਆਮਤ ਦਾ ਘੜੀ ਨਹੀਂ ਲੱਗੇਗੀ ਜਦ ਤੱਕ ਲੋਕ ਮਸਜਿਦਾਂ ਵਿੱਚ ਸ਼ਾਨ-ਸ਼ੌਕਤ ਦਾ ਪ੍ਰਦਰਸ਼ਨ ਨਾ ਕਰਨ ਲਗਣ।”
[صحيح] - [رواه أبو داود والنسائي وابن ماجه] - [سنن أبي داود - 449]
ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਨੇੜੇ ਹੋਣ ਅਤੇ ਦੁਨੀਆ ਦੇ ਖ਼ਤਮ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਲੋਕ ਮਸਜਿਦਾਂ ਵਿੱਚ ਸ਼ਾਨ-ਸ਼ੌਕਤ ਦਾ ਪ੍ਰਦਰਸ਼ਨ ਕਰਨ ਲੱਗਦੇ ਹਨ, ਜਾਂ ਉਹ ਮਸਜਿਦਾਂ ਵਿੱਚ ਆਪਣੀ ਦੁਨੀਆਵੀਂ ਸ਼ਾਨ ਦਿਖਾਉਂਦੇ ਹਨ, ਜਿਹੜੀਆਂ ਮਸਜਿਦ ਸਿਰਫ਼ ਅੱਲਾਹ ਦੇ ਜ਼ਿਕਰ ਲਈ ਬਣਾਈਆਂ ਗਈਆਂ ਹਨ।