عَنْ أَبِي مُوسَى رَضِيَ اللهُ عَنْهُ قَالَ: قَامَ فِينَا رَسُولُ اللهِ صَلَّى اللهُ عَلَيْهِ وَسَلَّمَ بِخَمْسِ كَلِمَاتٍ، فَقَالَ:
«إِنَّ اللهَ عَزَّ وَجَلَّ لَا يَنَامُ، وَلَا يَنْبَغِي لَهُ أَنْ يَنَامَ، يَخْفِضُ القِسْطَ وَيَرْفَعُهُ، يُرْفَعُ إِلَيْهِ عَمَلُ اللَّيْلِ قَبْلَ عَمَلِ النَّهَارِ، وَعَمَلُ النَّهَارِ قَبْلَ عَمَلِ اللَّيْلِ، حِجَابُهُ النُّورُ -وَفِي رِوَايَةٍ: النَّارُ- لَوْ كَشَفَهُ لَأَحْرَقَتْ سُبُحَاتُ وَجْهِهِ مَا انْتَهَى إِلَيْهِ بَصَرُهُ مِنْ خَلْقِهِ».
[صحيح] - [رواه مسلم] - [صحيح مسلم: 179]
المزيــد ...
ਅਬੂ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅੱਲਾਹ ਦੇ ਰਸੂਲ (ਸੱਲੱਲਾਹੁ ਅਲੈਹਿ ਵਸੱਲਮ) ਸਾਡੇ ਵਿਚ ਖੜੇ ਹੋਏ ਤੇ ਪੰਜ ਕਹਿਣਾਂ ਫਰਮਾਈਆਂ।
“ਨਿਸ਼ਚਤ ਤੌਰ ਤੇ ਅੱਲਾਹ ਅਜ਼ਜ਼ਾ ਵ ਜੱਲ ਨਾ ਸੌਂਦਾ ਹੈ, ਅਤੇ ਉਸ ਲਈ ਸੌਣਾ ਸ਼ੋਭਾ ਨਹੀਂ ਦੇਂਦਾ।، ਉਹ ਤੋਲ ਦਾ ਪੱਲਾ ਥੱਲੇ ਕਰਦਾ ਹੈ ਤੇ ਚੁੱਕਦਾ ਹੈ। ਉਸ ਦੇ ਕੋਲ ਰਾਤ ਦਾ ਅਮਲ ਦਿਨ ਦੇ ਅਮਲ ਤੋਂ ਪਹਿਲਾਂ ਚੜ੍ਹਾਇਆ ਜਾਂਦਾ ਹੈ, ਅਤੇ ਦਿਨ ਦਾ ਅਮਲ ਰਾਤ ਦੇ ਅਮਲ ਤੋਂ ਪਹਿਲਾਂ। ਉਸ ਦਾ ਪਰਦਾ ਨੂਰ ਹੈ — ਅਤੇ ਇਕ ਰਿਵਾਇਤ ਵਿਚ ਅੱਗ — ਜੇਕਰ ਉਹ ਉਸਨੂੰ ਹਟਾ ਦੇਵੇ, ਤਾਂ ਉਸਦੇ ਚਿਹਰੇ ਦੀ ਰੌਸ਼ਨੀ ਦੀ ਚਮਕ ਉਸਦੀ ਨਿਗਾਹ ਜਿੱਥੇ ਤੱਕ ਉਸਦੀ ਮਖਲੂਕ ਤੱਕ ਪਹੁੰਚਦੀ ਹੈ, ਸਭ ਕੁਝ ਸਾੜ ਦੇਵੇ।”
[صحيح] - [رواه مسلم] - [صحيح مسلم - 179]
ਨਬੀ ਕਰੀਮ ﷺ ਆਪਣੇ ਸਾਥੀਆਂ ਦੇ ਦਰਮਿਆਨ ਖ਼ਤੀਬ ਬਣ ਕੇ ਖੜੇ ਹੋਏ ਤੇ ਪੰਜ ਪੂਰੀਆਂ ਗੱਲਾਂ ਫਰਮਾਈਆਂ। ਪਹਿਲੀ ਗੱਲ: ਕਿ ਅੱਲਾਹ ਅਜ਼ਜ਼ਾ ਵ ਜੱਲ ਨਹੀਂ ਸੌਂਦਾ। ਦੂਜੀ ਗੱਲ: ਉਸ ਲਈ ਸੌਣਾ ਅਸੰਭਵ ਹੈ, ਕਿਉਂਕਿ ਉਹ ਪੂਰੀ ਕ਼ਯੂਮੀਅਤ ਅਤੇ ਹਯਾਤ ਦਾ ਮਾਲਕ ਹੈ। ਤੀਜੀ ਗੱਲ: ਬੇਸ਼ਕ ਉਹ ਤਆਲਾ ਤਰਾਜੂ ਨੂੰ ਥੱਲੇ ਕਰਦਾ ਹੈ ਤੇ ਚੁੱਕਦਾ ਹੈ — ਬੰਦਿਆਂ ਦੇ ਉਹ ਅਮਲ ਜਿਹੜੇ ਉਸ ਵੱਲ ਚੜ੍ਹਦੇ ਹਨ, ਉਹਨਾਂ ਨੂੰ ਤੌਲਿਆ ਜਾਂਦਾ ਹੈ, ਅਤੇ ਉਹ ਰਿਜ਼ਕ ਜੋ ਧਰਤੀ ਵੱਲ ਉਤਰਦਾ ਹੈ, ਉਸਨੂੰ ਵੀ ਤੌਲਿਆ ਜਾਂਦਾ ਹੈ। ਇਸ ਤਰ੍ਹਾਂ ਹਰ ਮਖਲੂਕ ਦਾ ਹਿੱਸਾ ਤੇ ਰਿਜ਼ਕ ਉਹ ਆਪਣੀ ਮਰਜ਼ੀ ਨਾਲ ਘਟਾਉਂਦਾ ਜਾਂ ਵਧਾਉਂਦਾ ਹੈ। ਚੌਥੀ ਗੱਲ: ਬੰਦਿਆਂ ਦੇ ਰਾਤ ਦੇ ਅਮਲ ਉਸ ਵੱਲ ਦਿਨ ਦੇ ਆਉਣ ਤੋਂ ਪਹਿਲਾਂ ਚੜ੍ਹਾਏ ਜਾਂਦੇ ਹਨ, ਅਤੇ ਦਿਨ ਦੇ ਅਮਲ ਰਾਤ ਦੇ ਆਉਣ ਤੋਂ ਪਹਿਲਾਂ ਚੜ੍ਹਾਏ ਜਾਂਦੇ ਹਨ। ਹਿਫ਼ਾਜ਼ਤ ਕਰਨ ਵਾਲੇ ਫ਼ਰਿਸ਼ਤੇ ਰਾਤ ਦੇ ਮੁਕਣ 'ਤੇ ਸਵੇਰੇ ਰਾਤ ਦੇ ਅਮਲ ਲੈ ਕੇ ਚੜ੍ਹਦੇ ਹਨ, ਅਤੇ ਦਿਨ ਦੇ ਮੁਕਣ 'ਤੇ ਸ਼ਾਮ ਨੂੰ ਦਿਨ ਦੇ ਅਮਲ ਲੈ ਕੇ ਚੜ੍ਹਦੇ ਹਨ। ਪੰਜਵੀ ਗੱਲ: ਉਸ ਤਆਲਾ ਦਾ ਪਰਦਾ, ਜੋ ਉਸਦੀ ਦੇਖਣ ਤੋਂ ਰੋਕਣ ਵਾਲਾ ਹੈ, ਨੂਰ ਜਾਂ ਅੱਗ ਹੈ। ਜੇਕਰ ਉਹ ਉਸ ਪਰਦੇ ਨੂੰ ਹਟਾ ਦੇਵੇ, ਤਾਂ ਉਸਦੇ ਚਿਹਰੇ ਦੀ ਰੌਸ਼ਨੀ, ਜਲਾਲ ਅਤੇ ਚਮਕ ਉਸਦੀ ਨਿਗਾਹ ਜਿੱਥੇ ਤੱਕ ਉਸਦੀ ਮਖਲੂਕ ਤੱਕ ਪਹੁੰਚਦੀ ਹੈ, ਸਭ ਕੁਝ ਸਾੜ ਦੇਵੇ। ਅਰਥ ਇਹ ਹੈ: ਜੇਕਰ ਉਹ ਆਪਣੀ ਦੇਖਣ ਤੋਂ ਰੋਕਣ ਵਾਲੇ ਪਰਦੇ ਨੂੰ ਹਟਾ ਦੇਵੇ ਅਤੇ ਆਪਣੀ ਮਖਲੂਕ ਉੱਤੇ ਜਲਵਾ ਫਰਮਾਏ, ਤਾਂ ਉਸਦੇ ਚਿਹਰੇ ਦੀ ਰੌਸ਼ਨੀ ਤੇ ਚਮਕ ਉਸਦੀ ਨਿਗਾਹ ਜਿੱਥੇ ਤੱਕ ਮਖਲੂਕ ਤੱਕ ਪਹੁੰਚਦੀ ਹੈ, ਸਭ ਕੁਝ ਸਾੜ ਦੇਵੇ — ਅਤੇ ਇਹ ਸਾਰੀ ਮਖਲੂਕ ਹੈ, ਕਿਉਂਕਿ ਉਸਦੀ ਨਿਗਾਹ ਸਮੂਹ ਕਾਇਨਾਤ ਨੂੰ ਘੇਰੀ ਹੋਈ ਹੈ।