ਜੋ ਵਿਅਕਤੀ ਅੱਲਾਹ ਲਈ ਹੱਜ ਕਰਦਾ ਹੈ ਅਤੇ (ਹੱਜ ਦੇ ਦੌਰਾਨ) ਨਾ ਤਾਂ ਕੋਈ ਅਸ਼ਲੀਲ ਗੱਲ ਕਰਦਾ ਹੈ ਅਤੇ ਨਾ ਹੀ ਕੋਈ ਗੁਨਾਹ ਕਰਦਾ ਹੈ, ਤਾਂ ਉਹ (ਹੱਜ ਤੋਂ) ਏਦਾਂ ਵਾਪਸ ਆਉਂਦਾ ਹੈ ਜਿਵੇਂ ਉਸ ਦੀ ਮਾਂ ਨੇ ਉਸ ਨੂੰ ਅੱਜ ਹੀ ਜੰਮਿਆ ਹੋਵੇ।
ਹੇ ਅੱਲਾਹ ਦੇ ਰਸੂਲ! ਅਸੀਂ ਜਿਹਾਦ ਨੂੰ ਸਭ ਤੋਂ ਵਧੀਆ ਅਮਲ ਸਮਝਦੇ ਹਾਂ, ਤਾਂ ਕੀ ਅਸੀਂ ਜਿਹਾਦ ਨਾ ਕਰੀਏ? ਆਪ ﷺ ਨੇ ਫਰਮਾਇਆ: "ਨਹੀਂ, ਸਗੋਂ ਤੁਹਾਡੇ ਲਈ ਸਭ ਤੋਂ ਉੱਤਮ ਜਿਹਾਦ ਮਬਰੂਰ (ਕਬੂਲ ਕੀਤਾ ਗਿਆ) ਹੱਜ ਹੈ।
“ਹਜ ਅਤੇ ਉਮਰਾ ਨੂੰ ਮਿਲਾ ਕੇ ਕਰੋ, ਕਿਉਂਕਿ ਇਹ ਗਰੀਬੀ ਅਤੇ ਗੁਨਾਹਾਂ ਨੂੰ ਦੂਰ ਕਰਦੇ ਹਨ, ਜਿਸ ਤਰ੍ਹਾਂ ਤਪਤੀਆ (ਫਰਨ) ਲੋਹਾ, ਸੋਨਾ ਅਤੇ ਚਾਂਦੀ ਵਿੱਚੋਂ ਮੈਲ ਨੂੰ ਦੂਰ ਕਰਦੀ ਹੈ। ਅਤੇ ਮਬਰੂਰ ਹਜ ਦਾ ਇਨਾਮ ਸਿਰਫ਼ ਜਨਨਤ ਹੈ।”